37.7 C
Patiāla
Sunday, May 19, 2024

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ’ਤੇ ਪੁੱਤ ਦੀ ਹੱਤਿਆ ਦੇ ਦੋਸ਼

Must read


ਹਿਊਸਟਨ, 9 ਜਨਵਰੀ

ਅਮਰੀਕਾ ਦੇ ਟੈਕਸਸ ਸੂਬੇ ਵਿਚ ਭਾਰਤੀ ਮੂਲ ਦੇ 39 ਸਾਲਾ ਇਕ ਵਿਅਕਤੀ ਨੂੰ ਨੌਂ ਸਾਲ ਦੇ ਆਪਣੇ ਬੇਟੇ ਦੀ ਕਥਿਤ ਰੂਪ ’ਚ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੈਕਕਿਨੀ ਵਿਚ ਸੁਬਰਾਮਣੀਅਮ ਪੋਨਾਝਾਕਨ ਨੂੰ ਆਪਣੇ ਬੇਟੇ ਉਤੇ 6 ਜਨਵਰੀ ਨੂੰ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਹੈ। ਪੁਲੀਸ ਨੇ ਕਿਹਾ ਕਿ ਉਸ ਨੇ ਖ਼ੁਦ ਨੂੰ ਵੀ ਚਾਕੂ ਮਾਰ ਲਿਆ ਸੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ। ਇਕ ਬਿਆਨ ਮੁਤਾਬਕ ਪਿਛਲੇ ਹਫ਼ਤੇ ਪੁਲੀਸ ਨੂੰ ਮੁਲਜ਼ਮ ਦੇ ਗੁਆਂਢੀ ਨੇ ਫੋਨ ਕਰ ਕੇ ਦੱਸਿਆ ਸੀ ਕਿ ਇਕ ਔਰਤ ਨੂੰ ਆਪਣਾ ਬੇਟਾ ਘਰ ਵਿਚ ਖ਼ੂਨ ਨਾਲ ਲਥਪਥ ਬੇਸੁਰਤ ਮਿਲਿਆ ਹੈ। ਜਦ ਪੁਲੀਸ ਉੱਥੇ ਪਹੁੰਚੀ ਤਾਂ ਉਨ੍ਹਾਂ ਦੇਖਿਆ ਕਿ ਮਹਿਲਾ ਦਾ ਪਤੀ ਖ਼ੁਦ ਉਤੇ ਚਾਕੂ ਨਾਲ ਵਾਰ ਕਰ ਰਿਹਾ ਹੈ ਤੇ ਬੱਚਾ ਗੈਰਾਜ ਵਿਚ ਪਿਆ ਸੀ। ਉਸ ਦੇ ਸਰੀਰ ਉਤੇ ਚਾਕੂ ਦੇ ਵਾਰ ਦੇ ਕਈ ਜ਼ਖ਼ਮ ਸਨ। ਪੁਲੀਸ ਮੁਤਾਬਕ ਬੱਚੇ ਦੀ ਮੌਕੇ ਉਤੇ ਹੀ ਮੌਤ ਹੋ ਗਈ। -ਪੀਟੀਆਈ 





News Source link

- Advertisement -

More articles

- Advertisement -

Latest article