38.2 C
Patiāla
Friday, May 3, 2024

ਐਡੀਲੇਡ ਇੰਟਰਨੈਸ਼ਨਲ: ਨੋਵਾਕ ਜੋਕੋਵਿਚ ਫਾਈਨਲ ’ਚ ਪੁੱਜਿਆ

Must read


ਐਡੀਲੇਡ: ਸਰਬੀਆ ਦਾ ਨੋਵਾਕ ਜੋਕੋਵਿਚ ਅੱਜ ਰੂਸੀ ਖਿਡਾਰੀ ਦਾਨਿਲ ਮੈਦਵੇਦੇਵ ਨੂੰ 6-3, 6-4 ਨਾਲ ਹਰਾ ਕੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਪੁਰਸ਼ਾਂ ਦੇ ਸਿੰਗਲਜ਼ ਵਰਗ ਦੇ ਫਾਈਨਲ ’ਚ ਪਹੁੰਚ ਗਿਆ ਹੈ। ਸੈਮੀਫਾਈਨਲ ਮੈਚ ਵਿੱਚ ਸੱਤਵੀਂ ਗੇਮ ਦੌਰਾਨ ਜੋਕੋਵਿਚ ਨੂੰ ਖੱਬੇ ਪੈਰ ਵਿੱਚ ਦਰਦ ਮਹਿਸੂਸ ਤੇ ਉਸ ਨੇ ਮੈਡੀਕਲ ਟਾਈਮ-ਆਊਟ ਲਿਆ। ਪਰ ਜਾਂਚ ਦੌਰਾਨ ਪਤਾ ਲੱਗਾ ਦਰਦ ਗੰਭੀਰ ਨਹੀਂ ਹੈ ਅਤੇ ਉਸ ਨੇ ਦੁਬਾਰਾ ਖੇਡਣਾ ਸ਼ੁਰੂ ਕਰ ਦਿੱਤਾ। ਫਾਈਨਲ ਵਿੱਚ ਐਤਵਾਰ ਨੂੰ ਜੋਕੋਵਿਚ ਦਾ ਮੁਕਾਬਲਾ ਸਿਬੈਸਟੀਅਨ ਕੋਰਡਾ ਨਾਲ ਹੋਵੇਗਾ। ਕੋਰਡਾ ਨੇ ਜਾਪਾਨ ਦੇ ਯੋਸ਼ੀਹਿਤੋ ਨਿਸ਼ੀਓਕਾ ਨੂੰ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਹੈ। ਕੋਰਡਾ ਨੇ ਸੈਮੀਫਾਈਨਲ ਵਿੱਚ ਨਿਸ਼ੀਓਕਾ ਨੂੰ 7-6 (5), 1-0 ਨਾਲ ਹਰਾਇਆ। ਇਸੇ ਦੌਰਾਨ ਲਿੰਡਾ ਨੋਸਕੋਵਾ ਵੀ ਓਨਸ ਜੈਬਿਊਰ ਨੂੰ 6-3, 1-6, 6-3 ਨਾਲ ਹਰਾ ਕੇ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ਦੇ ਫਾਈਨਲ ’ਚ ਪਹੁੰਚ ਗਈ ਹੈ। -ੲੇਪੀ





News Source link

- Advertisement -

More articles

- Advertisement -

Latest article