35.6 C
Patiāla
Friday, May 3, 2024

ਉੱਤਰ-ਪੱਛਮੀ ਆਸਟਰੇਲੀਆ ਵਿੱਚ ਹੜ੍ਹ

Must read


ਤੇਜਸ਼ਦੀਪ ਸਿੰਘ ਅਜਨੌਦਾ

ਮੈਲਬਰਨ, 7 ਜਨਵਰੀ

ਵੈਸਟਰਨ ਆਸਟਰੇਲੀਆ ਸੂਬੇ ਦੇ ਉੱਤਰੀ ਖੇਤਰ ’ਚ ਭਾਰੀ ਹੜ੍ਹ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਦੀ ਦੇ ਸਭ ਤੋਂ ਵੱਡੇ ਹੜ੍ਹਾਂ ਨੇ ਮੂਲਵਾਸੀਆਂ ਦੀ ਬਹੁਗਿਣਤੀ ਵਾਲੇ ਇਸ ਖਿੱਤੇ ਨੂੰ ਤੂਫ਼ਾਨ ਮਗਰੋਂ ਆਪਣੀ ਲਪੇਟ ਵਿੱਚ ਲਿਆ ਹੈ। ਇਸ ਖੇਤਰ ਦੇ ਮੁੱਖ ਸ਼ਹਿਰਾਂ ਬਰੂਮ, ਫਿਟਜ਼ਰਾਏ ਕਰੌਸਿੰਗ ’ਚ ਘਰਾਂ ਤੇ ਵਪਾਰਕ ਅਦਾਰਿਆਂ ਵਿਚ ਪਾਣੀ ਵੜਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਲਾਕੇ ’ਚ ਜ਼ਰੂਰੀ ਵਸਤਾਂ ਦੀ ਭਾਰੀ ਕਿੱਲਤ ਹੈ ਕਿਉਂਕਿ ਪਾਣੀਆਂ ਦੀ ਮਾਰ ਨਾਲ ਮੁੱਖ ਮਾਰਗ ਨਰਦਰਨ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਸਾਮਾਨ ਨੂੰ ਹਵਾਈ ਰਸਤੇ ਤੇ ਦੂਜੇ ਸੂਬਿਆਂ ਰਾਹੀਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਰਾਹਤ ਕੈਂਪਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਫ਼ੌਜ ਵੱਲੋਂ ਕਈ ਇਲਾਕਿਆਂ ’ਚ ਫਸੇ ਸੈਂਕੜੇ ਲੋਕਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਕੱਢਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਪੀੜਤਾਂ ਤੱਕ ਪਹੁੰਚਦੀ ਕਰਨ ਦਾ ਐਲਾਨ ਕੀਤਾ ਹੈ। 





News Source link

- Advertisement -

More articles

- Advertisement -

Latest article