32.5 C
Patiāla
Monday, May 6, 2024

ਭਾਰਤ ਨੇ ਪਹਿਲੇ ਮੈਚ ’ਚ ਸ੍ਰੀਲੰਕਾ ਨੂੰ 2 ਦੌੜਾਂ ਨਾਲ ਹਰਾਇਆ

Must read


ਮੁੰਬਈ, 3 ਜਨਵਰੀ

ਭਾਰਤ ਨੇ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਪਹਿਲੇ ਟੀ-20 ਮੈਚ ਵਿੱਚ ਸ੍ਰੀਲੰਕਾ ਨੂੰ 2 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਪਹਿਲਾਂ ਖੇਡਦਿਆਂ 162 ਦੌੜਾਂ ਦਾ ਬਣਾਈਆਂ ਸਨ ਅਤੇ ਜਿੱਤ ਲਈ 163 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਟੀਮ 160 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਲੈ ਲਈ ਹੈ। ਦੀਪਕ ਹੁੱਡਾ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਕਪਤਾਨ ਦਸੁਨ ਸ਼ਨਾਕਾ ਨੇ ਟਾਸ ਜਿੱਤ ਕੇ ਭਾਰਤੀ ਟੀਮ ਨੂੰ ਪਹਿਲਾਂ ਗੇਂਦਬਾਜ਼ੀ ਦਾ ਸੱਦਾ ਦਿੱਤਾ ਸੀ। ਟੀਮ ਨੇ 5 ਵਿਕਟਾਂ ਗੁਆ ਕੇ ਨਿਰਧਾਰਿਤ 20 ਓਵਰਾਂ ਵਿੱਚ 162 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ ਨੇ 37 ਦੌੜਾਂ ਬਣਾਈਆਂ ਜਦਕਿ ਸ਼ੁਭਮਨ ਗਿੱਲ 7 ਦੌੜਾਂ ਹੀ ਬਣਾ ਕੇ ਹੀ ਆਊਟ ਹੋ ਗਿਆ। ਇਸ ਤੋਂ ਬਾਅਦ ਸੂਰਿਆਕੁਮਾਰ ਯਾਦਵ 7 ਅਤੇ ਸੰਜੂ ਸੈਮਸਨ 5 ਦੌੜਾਂ ਹੀ ਬਣਾ ਸਕੇ। ਇੱਕ ਸਮੇਂ 77 ਦੌੜਾਂ ’ਚ ਚਾਰ ਵਿਕਟਾਂ ਗੁਆ ਚੁੱਕੀ ਟੀਮ ਨੂੰ ਦੀਪਕ ਹੁੱਡਾ ਨੇ 41 ਦੌੜਾਂ, ਕਪਤਾਨ ਹਰਾਦਿਕ ਪਾਂਡਿਆ 29 ਦੌੜਾਂ ਅਤੇ ਅਕਸ਼ਰ ਪਟੇਲ ਨੇ 31 ਦੌੜਾਂ ਦੀ ਪਾਰੀ ਖੇਡਦਿਆਂ 162 ਦੌੜਾਂ ਤੱਕ ਪਹੁੰਚਾਇਆ। ਸ੍ਰੀਲੰਕਾ ਵੱਲੋਂ ਪੰਜ ਗੇੇਂਦਬਾਜ਼ਾਂ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਟੀਚੇ ਦਾ ਪਿੱਛਾ ਕਰਨ ਉੱਤਰੀ ਸ੍ਰੀਲੰਕਾ ਵੱਲੋਂ ਕੁਸ਼ਲ ਮੈਂਡਿਸ ਨੇ 28 ਦੌੜਾਂ, ਦਸੁਨ ਸ਼ਨਾਕਾ ਨੇ 45 ਦੌੜਾਂ ਚਾਮਿਕਾ ਕਰੁਨਾਰਤਨੇ ਨੇ 23 ਅਤੇ ਡਬਲਿਊ ਹਸਰੰਗਾ ਨੇ 21 ਦੌੜਾਂ ਬਣਾਉਂਦਿਆਂ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਪਰ ਟੀਮ ਨਾ ਜਿਤਾ ਸਕੇ। ਭਾਰਤ ਵੱਲੋਂ ਪਹਿਲਾ ਮੈਚ ਖੇਡ ਰਹੇ ਸ਼ਿਵਮ ਮਾਵੀ ਨੇ 4 ਵਿਕਟਾਂ ਹਾਸਲ ਕੀਤੀਆਂ ਜਦਕਿ ਉਮਰਾਨ ਮਲਿਕ ਅਤੇ ਹਰਸ਼ਲ ਪਟੇਲ ਨੂੰ 2-2 ਵਿਕਟਾਂ ਮਿਲੀਆਂ। ਮੈਚ ਵਿੱਚ ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਸ਼ਿਵਮ ਮਾਵੀ ਨੇ ਇਸ ਮੈਚ ਨਾਲ ਆਪਣੇ ਟੀ-20 ਕਰੀਅਰ ਦੀ ਸ਼ੁਰੂਆਤ ਕੀਤੀ ਹੈ।

ਮੈਚ ਦੌਰਾਨ ਸ਼ਾਟ ਖੇਡਦਾ ਹੋਇਆ ਇਸ਼ਾਨ ਕਿਸ਼ਨ। -ਫੋਟੋ: ਪੀਟੀਆਈ





News Source link

- Advertisement -

More articles

- Advertisement -

Latest article