29.1 C
Patiāla
Saturday, May 4, 2024

ਦਸੰਬਰ ’ਚ ਜੀਐੱਸਟੀ ਮਾਲੀਆ 15 ਫੀਸਦ ਵਧਿਆ

Must read


ਨਵੀਂ ਦਿੱਲੀ: ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਤੋਂ ਇਕੱਤਰ ਹੋਣ ਵਾਲਾ ਮਾਲੀਆ ਦਸੰਬਰ 2022 ਵਿੱਚ 15 ਫੀਸਦ ਦੇ ਵਾਧੇ ਨਾਲ 1.49 ਲੱਖ ਕਰੋੜ ਨੂੰ ਟੱਪ ਗਿਆ ਹੈ, ਜੋ ਉਤਪਾਦਨ ਤੇ ਖਪਤ ਦੀ ਮੰਗ ਵਿੱਚ ਸੁਧਾਰ ਵੱਲ ਇਸ਼ਾਰਾ ਕਰਦਾ ਹੈ। ਇਹ ਲਗਾਤਾਰ ਦਸਵਾਂ ਮਹੀਨਾ ਹੈ ਜਦੋਂ ਮਾਲੀਆ 1.4 ਲੱਖ ਕਰੋੜ ਦੇ ਅੰਕੜੇ ਤੋਂ ਉੱਤੇ ਰਿਹਾ ਹੈ। ਨਵੰਬਰ ਵਿੱਚ ਜੀਐੱਸਟੀ ਤੋਂ ਹੋਣ ਵਾਲੀ ਕਮਾਈ 1.46 ਲੱਖ ਕਰੋੜ ਸੀ। ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘‘ਦਸੰਬਰ 2022 ਦੌਰਾਨ 1,49,507 ਕਰੋੜ ਰੁਪਏ ਦੇ ਕੁੱਲ ਜੀਐੱਸਟੀ ਮਾਲੀਏ ਦੀ ਉਗਰਾਹੀ ਹੋਈ ਸੀ, ਜਿਸ ਵਿਚੋਂ ਸੀਜੀਐੱਸਟੀ 26,711 ਕਰੋੜ, ਐੱਸਜੀਐੱਸਟੀ 33,357 ਕਰੋੜ ਰੁਪਏ, ਆਈਜੀਐੱਸਟੀ 78,434 ਕਰੋੜ (ਵਸਤਾਂ ਦੀ ਦਰਾਮਦ ਤੋਂ ਕਮਾਇਆ 40,263 ਕਰੋੜ ਰੁਪਏ ਵੀ ਸ਼ਾਮਲ) ਅਤੇ ਸੈੱਸ 11,005 ਕਰੋੜ ਰੁਪੲੇ (ਵਸਤਾਂ ਦੀ ਦਰਾਮਦ ਤੋਂ ਉਗਰਾਹੇ 850 ਕਰੋੜ ਰੁਪਏ ਸ਼ਾਮਲ) ਹੈ। ਦਸੰਬਰ 2022 ਦੌਰਾਨ ਇਕੱਤਰ ਮਾਲੀਆ ਪਿਛਲੇ ਸਾਲ ਇਸੇ ਮਹੀਨੇ ਇਕੱਤਰ ਮਾਲੀਏ (1.30 ਲੱਖ ਕਰੋੜ) ਨਾਲੋਂ 15 ਫੀਸਦ ਵੱਧ ਹੈ। ਨਵੰਬਰ 2022 ਵਿੱਚ 7.9 ਕਰੋੜ ਈ-ਵੇਅ ਬਿੱਲ ਜਨਰੇਟ ਕੀਤੇ ਗਏ ਸਨ, ਜੋ ਅਕਤੂਬਰ 2022 ਵਿੱਚ ਜਾਰੀ 7.6 ਕਰੋੜ ਈ-ਵੇਅ ਬਿਲਾਂ ਨਾਲੋਂ ਕਿਤੇ ਵੱਧ ਹਨ। -ਪੀਟੀਆਈ



News Source link

- Advertisement -

More articles

- Advertisement -

Latest article