29.1 C
Patiāla
Wednesday, May 8, 2024

ਬਲਜਿੰਦਰ ਸਿੰਘ ਪਿੰਡ ਝਿੰਜਰਾਂ ਦੇ ਸਰਪੰਚ ਬਣੇ

Must read


ਨਿੱਜੀ ਪੱਤਰ ਪ੍ਰੇਰਕ

ਫ਼ਤਹਿਗੜ੍ਹ ਸਾਹਿਬ, 1 ਜਨਵਰੀ

ਬਲਾਕ ਸਰਪੰਚ ਦੇ ਪਿੰਡ ਝਿੰਜਰਾਂ ਦੇ ਪੰਚ ਬਲਜਿੰਦਰ ਸਿੰਘ ਨੂੰ ਪਿੰਡ ਦਾ ਅਧਿਕਾਰਤ ਸਰਪੰਚ ਬਣਾਇਆ ਗਿਆ ਹੈ ਜਿਸ ਦਾ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਸਿਰਪਾਓ ਦੇ ਕੇ ਸਨਮਾਨ ਕੀਤਾ। ਸ੍ਰੀ ਰਾਏ ਨੇ ਕਿਹਾ ਕਿ ਹਲਕੇ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਵਰਨਣਯੋਗ ਹੈ ਕਿ ਪਿੰਡ ਝਿੰਜਰਾਂ ਦੇ 5 ਪੰਚ ਸਨ ਅਤੇ ਰਾਜਿੰਦਰ ਸਿੰਘ ਪਿੰਡ ਦਾ ਸਰਪੰਚ ਸੀ ਪ੍ਰੰਤੂ ਸਰਪੰਚ ਦੀ ਨਵੰਬਰ 2022 ਵਿੱਚ ਮੌਤ ਹੋ ਗਈ, ਇਸੇ ਤਰ੍ਹਾਂ ਦੋ ਮੈਂਬਰ ਜਸਦੇਵ ਸਿੰਘ ਅਤੇ ਚਰਨਜੀਤ ਕੌਰ ਦਾ ਵੀ ਦੇਹਾਂਤ ਹੋ ਗਿਆ ਜਿਸ ਕਾਰਨ 3 ਪੰਚ ਬਾਕੀ ਰਹਿ ਗਏ ਸਨ। ਇਨ੍ਹਾਂ ਵਿੱਚੋਂ ਬਲਜਿੰਦਰ ਸਿੰਘ ਅਤੇ ਸੀਮਾ ਇਕ ਪਾਸੇ ਹੋਣ ਕਾਰਨ ਬਲਜਿੰਦਰ ਸਿੰਘ ਨੂੰ ਅਧਿਕਾਰਤ ਸਰਪੰਚ ਬਣਾ ਦਿੱਤਾ ਗਿਆ। ਨਵੇਂ ਬਣੇ ਅਧਿਕਾਰਤ ਸਰਪੰਚ ਨੇ ਭਰੋਸਾ ਦਿੱਤਾ ਕਿ ਪਿੰਡ ਦੇ ਸਰਵਪੱਖੀ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੌਕੇ ਗੱਜਣ ਸਿੰਘ ਜਲਵੇੜਾ, ਨੰਬਰਦਾਰ ਜਗਰੂਪ ਸਿੰਘ, ਸਤੀਸ਼ ਲਟੌਰ, ਸਰਬਜੀਤ ਰੁੜਕੀ, ਮਾਨਵ ਟਿਵਾਣਾ, ਨਾਹਰ ਸਿੰਘ ਆਦਮਪੁਰ, ਸਲਾਮ ਦੀਨ, ਰਹਿਮਾਨ ਅਤੇ ਜੱਗਾ ਖਾਂ ਚੌਕੀਦਾਰ ਆਦਿ ਹਾਜ਼ਰ ਸਨ।





News Source link

- Advertisement -

More articles

- Advertisement -

Latest article