38.5 C
Patiāla
Saturday, April 27, 2024

ਵਟਸਐਪ ਨੂੰ ਭਾਰਤ ਦਾ ਨਕਸ਼ਾ ਦਰੁਸਤ ਕਰਨ ਦੀ ਹਦਾਇਤ

Must read


ਨਵੀਂ ਦਿੱਲੀ, 31 ਦਸੰਬਰ

ਇਲੈਕਟ੍ਰਾਨਿਕ ਤੇ ਸੂਚਨਾ ਤਕਨੀਕ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਵਟਸਐਪ’ ਨੂੰ ਹਦਾਇਤ ਕੀਤੀ ਹੈ ਕਿ ਨਵੇਂ ਵਰ੍ਹੇ ਦੇ ਲਾਈਵ-ਸਟਰੀਮਿੰਗ ਲਿੰਕ ’ਤੇ ਭਾਰਤ ਦੇ ਨਕਸ਼ੇ ਵਿੱਚ ਗਲਤੀ ਨੂੰ ਸੁਧਾਰਿਆ ਜਾਵੇ। ਉਨ੍ਹਾਂ ਨੇ ਦੇਸ਼ ਵਿੱਚ ਕਾਰੋਬਾਰ ਕਰਨ ਵਾਲੇ ਸੋਸ਼ਲ ਮੀਡੀਆ ਐਪਸ ਨੂੰ ਕਿਹਾ ਕਿ ਭਾਰਤ ਦੇ ਸਹੀ ਨਕਸ਼ੇ ਦੀ ਹੀ ਵਰਤੋਂ ਕੀਤੀ ਜਾਵੇ। ਇਸ ਤੋਂ ਪਹਿਲਾਂ ਵੀਡੀਓ ਕਾਲਿੰਗ ਪਲੈਟਫਾਰਮ ‘ਜ਼ੂਮ’ ਦੇ ਸੰਸਥਾਪਕ ਤੇ ਸੀਈਓ ਐਰਿਕ ਯੂਆਨ ਨੂੰ ਕਿਹਾ ਗਿਆ ਸੀ ਕਿ ਉਹ ਜਿਸ ਵੀ ਦੇਸ਼ ਵਿੱਚ ਕਾਰੋਬਾਰ ਕਰ ਰਹੇ ਹਨ ਉਸ ਦੇਸ਼ ਦੇ ਸਹੀ ਨਕਸ਼ੇ ਦੀ ਵਰਤੋਂ ਕੀਤੀ ਜਾਵੇ। ਇਸ ਮਗਰੋਂ ਜ਼ੂਮ ਨੇ ਭਾਰਤ ਦਾ ਗਲਤ ਨਕਸ਼ਾ ਦਿਖਾਉਣ ਵਾਲੇ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ। -ਪੀਟੀਆਈ



News Source link

- Advertisement -

More articles

- Advertisement -

Latest article