31.2 C
Patiāla
Tuesday, May 14, 2024

ਬਾਡੀ ਬਿਲਡਰ ਮੁਕਾਬਲਾ: ਘਣੀਆ ਵਾਲਾ ਦੇ ਮਨਦੀਪ ਸਿੰਘ ਨੇ ਮਾਰੀਆਂ ਮੱਲਾਂ

Must read


ਨਿੱਜੀ ਪੱਤਰ ਪ੍ਰੇਰਕ

ਕੋਟਕਪੂਰਾ, 30 ਦਸੰਬਰ

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਘਣੀਆ ਵਾਲੇ ਦੇ ਇੱਕ ਸਾਧਾਰਨ ਕਿਸਾਨ ਪਰਿਵਾਰ ਦੇ ਪੁੱਤ ਮਨਦੀਪ ਸਿੰਘ ਬਰਾੜ ਨੇ ਕੌਮਾਂਤਰੀ ਸੰਸਥਾ ਐਫਆਈਐਫ ਵੱਲੋਂ ਮਲੇਸ਼ੀਆ ਵਿੱਚ ਕਰਵਾਏ ਗਏ ਬਾਡੀ ਬਿਲਡਰ ਮੁਕਾਬਿਲਆਂ ਵਿਚ ਦੋ ਸੋਨ ਤਗ਼ਮੇ ਜਿੱਤ ਕੇ ਭਾਰਤ, ਪੰਜਾਬ ਅਤੇ ਫ਼ਰੀਦਕੋਟ ਜ਼ਿਲ੍ਹੇ ਦਾ ਨਾਂ ਕੌਮਾਂਤਰੀ ਪੱਧਰ ’ਤੇ ਚਮਕਾਇਆ ਹੈ। ਮਨਦੀਪ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਸੀ, ਜਿਸ ਨੂੰ ਇਸ ਪ੍ਰਾਪਤੀ ਬਦਲੇ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਐਸਿਸਟੈਂਟ ਸਬ-ਇੰਸਪੈਕਟਰ ’ਤੇ ਪਦ ਉੱਨਤ ਕਰਕੇ ਸਨਮਾਨਿਆ ਹੈ। ਮਨਦੀਪ ਨੇ ਆਖਿਆ ਕਿ ਉਸ ਨੇ ਪਹਿਲੀ ਵਾਰ ਕੌਮਾਂਤਰੀ ਮੁਕਾਬਲੇ ਵਿਚ ਹਿੱਸਾ ਲਿਆ ਗਿਆ ਸੀ। ਪਿਤਾ ਅਜੀਤ ਸਿੰਘ ਨੇ ਆਪਣੇ ਪੁੱਤ ਦੀ ਉਪਲਬੱਧੀ ’ਤੇ ਮਾਣ ਦੱਸਿਆ।





News Source link

- Advertisement -

More articles

- Advertisement -

Latest article