23.9 C
Patiāla
Friday, May 3, 2024

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਸਰਵੋਤਮ ਪੁਸਤਕ ਐਵਾਰਡਾਂ ਦਾ ਐਲਾਨ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 30 ਦਸੰਬਰ

ਚੰਡੀਗੜ੍ਹ ਸਾਹਿਤ ਅਕਾਦਮੀ ਨੇ ਸਾਲ 2020 ਤੇ 2021 ਲਈ ਸਰਵੋਤਮ ਪੁਸਤਕ ਐਵਾਰਡਾਂ ਦਾ ਐਲਾਨ ਕਰ ਦਿੱਤਾ ਹੈ। ਇਹ ਐਵਾਰਡ ਅੰਗਰੇਜ਼ੀ, ਪੰਜਾਬੀ, ਉਰਦੂ ਤੇ ਹਿੰਦੀ ਪੁਸਤਕਾਂ ਦੇ ਲੇਖਕਾਂ ਨੂੰ ਦਿੱਤੇ ਜਾਣਗੇ। ਐਵਾਰਡ ਲਈ ਚੁਣੀ ਗਈ ਹਰ ਪੁਸਤਕ ਦੇ ਲੇਖਕ ਨੂੰ 25 ਹਜ਼ਾਰ ਰੁਪਏ ਦਾ ਨਗ਼ਦ ਇਨਾਮ ਦਿੱਤਾ ਜਾਵੇਗਾ। ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ ਨੇ ਦੱਸਿਆ ਕਿ ਪੰਜਾਬੀ ਬਾਲ ਸਾਹਿਤ 2020 ਐਵਾਰਡ ਲਈ ਬਹਾਦਰ ਸਿੰਘ ਗੋਸਲ, ਬਿਹਤਰ ਅਨੁਵਾਦ 2021 ਲਈ ਸੁਰਿੰਦਰ ਬਾਂਸਲ, 2021 ਦੀ ਕਹਾਣੀ ਲਈ ਹਰਪ੍ਰੀਤ ਸਿੰਘ ਚਾਨੂੰ, 2021 ਦੀ ਕਵਿਤਾ ਲਈ ਸਤਵਿੰਦਰ ਸਿੰਘ ਧਨੋਆ ਦੀ ਚੋਣ ਕੀਤੀ ਗਈ ਹੈ ਜਦਕਿ ਉਰਦੂ ਕਵਿਤਾ 2021 ਲਈ ਚਮਨ ਸ਼ਰਮਾ ਨੂੰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਅੰਗਰੇਜ਼ੀ 2020 ਦੀ ਕਵਿਤਾ ਲਈ ਕੁਮਾਰ ਹਰਸ਼, 2021 ਦੇ ਨਾਵਲ ਲਈ ਮੰਜੂ ਜੈਦਕਾ, ਕਵਿਤਾ ਲਈ ਲਿਲੀ ਸਵਰਨ, ਬਾਲ ਸਾਹਿਤ ਲਈ ਸੁਲੇਖਾ ਸ਼ਰਮਾ ਜਦਕਿ ਹਿੰਦੀ 2020 ਬਾਲ ਸਾਹਿਤ ਲਈ ਕਿਰਨ ਕਾਲੀਆ, ਕਵਿਤਾ ਲਈ ਅਜੈ ਸਿੰਘ ਰਾਣਾ, ਨਾਵਲ ਲਈ ਵਿਜੈ ਸੌਦਾਈ, ਅਨੁਵਾਦ ਲਈ ਪ੍ਰੋਮਿਲਾ ਰਾਣੀ ਗੁਪਤਾ, 2021 ਕਹਾਣੀ ਲਈ ਸ਼ੈਲਜ਼ਾ ਕੌਸ਼ਲ ਕੋਛੜ, ਕਵਿਤਾ ਲਈ ਅਨੀਤਾ ਸੁਰਭੀ ਤੇ ਅਨੁਵਾਦ ਲਈ ਰਿਤੂ ਭਨੋਟ ਨੂੰ ਐਵਾਰਡ ਲਈ ਚੁਣਿਆ ਗਿਆ ਹੈ।





News Source link

- Advertisement -

More articles

- Advertisement -

Latest article