25 C
Patiāla
Monday, April 29, 2024

ਸੀਬੀਆਈ ਨੇ ਅਯੋਗ ਵਿਦੇਸ਼ੀ ਡਾਕਟਰਾਂ ਨੂੰ ਭਾਰਤ ’ਚ ਪ੍ਰੈਕਟਿਸ ਕਰਨ ਦੀ ਇਜਾਜ਼ਤ ਦੇਣ ’ਤੇ ਪੰਜਾਬ ਸਣੇ 91 ਥਾਵਾਂ ’ਤੇ ਛਾਪੇ ਮਾਰੇ

Must read


ਨਵੀਂ ਦਿੱਲੀ, 29 ਦਸੰਬਰ

ਸੀਬੀਆਈ ਨੇ ਕਈ ਰਾਜ ਮੈਡੀਕਲ ਕੌਂਸਲਾਂ ਤੋਂ ਲਾਜ਼ਮੀ ਪ੍ਰੀਖਿਆਵਾਂ ਪਾਸ ਕੀਤੇ ਬਿਨਾਂ ਭਾਰਤ ਵਿਚ ਪ੍ਰੈਕਟਿਸ ਕਰਨ ਵਾਲੇ ਵਿਦੇਸ਼ੀ ਡਾਕਟਰਾਂ ਵਿਰੁੱਧ ਜਾਂਚ ਦੇ ਸਬੰਧ ਵਿਚ ਅੱਜ ਦੇਸ਼ ਭਰ ਵਿਚ 91 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਏਜੰਸੀ ਨੇ 14 ਰਾਜ ਮੈਡੀਕਲ ਕੌਂਸਲਾਂ ਅਤੇ 73 ਵਿਦੇਸ਼ੀ ਮੈਡੀਕਲ ਗ੍ਰੈਜੂਏਟਾਂ ਵਿਰੁੱਧ ਐੱਫਆਈਆਰ ਦਰਜ ਕਰਵਾਈਆਂ ਹਨ, ਜਿਨ੍ਹਾਂ ਨੇ ਲਾਜ਼ਮੀ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਪ੍ਰੀਖਿਆ (ਐੱਫਐੱਮਜੀਈ) ਪਾਸ ਕੀਤੇ ਬਿਨਾਂ ਭਾਰਤ ਵਿੱਚ ਪ੍ਰੈਕਟਿਸ ਕਰਨ ਦੀ ਇਜਾਜ਼ਤ ਦਿੱਤੀ ਗਈ।

ਸੀਬੀਆਈ ਨੇ ਦਿੱਲੀ, ਚੰਡੀਗੜ੍ਹ, ਅੰਮ੍ਰਿਤਸਰ, ਗੁਰਦਾਸਪੁਰ, ਬਠਿੰਡਾ, ਖੰਨਾ, ਕਰਨਾਲ, ਸਵਾਈਮਾਧੋਪੁਰ, ਨਰਵਾਣਾ, ਹਮੀਰਪੁਰ, ਸ਼ਿਮਲਾ, ਜੰਮੂ, ਸ੍ਰੀਨਗਰ, ਦੇਹਰਾਦੂਨ, ਗਾਜ਼ੀਆਬਾਦ, ਗੁਹਾਟੀ, ਤੇਜਪੁਰ, ਇੰਫਾਲ, ਸਿੱਕਮ, ਰਾਜਪੁਰ, ਪਟਨਾ, ਮੁੰਗੇਰ, ਮੁੰਬਈ, ਜੈਪੁਰ, ਸੀਕਰ, ਵਿਜੇਵਾੜਾ, ਵਾਰੰਗਲ, ਤਿਰੂਨੇਲਵੇਲੀ, ਮਦੁਰਾਈ, ਭੋਪਾਲ, ਨਾਗਪੁਰ, ਬੁਲਡਾਨਾ, ਪੁਣੇ, ਜਲਗਾਓਂ, ਧਰਭੰਗਾ, ਭਾਗਲਪੁਰ, ਚੰਪਾਰਨ, ਬੇਗੂਸਰਾਏ, ਬੋਕਾਰੋ, ਵਿਜਾਗ, ਹਾਜੀਪੁਰ, ਵੈਸ਼ਾਲੀ ਅਤੇ ਨਾਲੰਦਾ ਵਿੱ ਛਾਪੇ ਮਾਰੇ।

 

 





News Source link

- Advertisement -

More articles

- Advertisement -

Latest article