28.7 C
Patiāla
Monday, May 6, 2024

ਰੂਸ ਨਾਲ ਜੰਗ ਖਤਮ ਕਰਵਾਉਣ ਲਈ ਭਾਰਤ ਵਧੇਰੇ ਸਰਗਰਮ ਹੋਵੇਗਾ: ਜ਼ੈਲੇਂਸਕੀ

Must read


ਸੰਦੀਪ ਦੀਕਸ਼ਿਤ
ਨਵੀਂ ਦਿੱਲੀ, 27 ਦਸੰਬਰ

ਮੁੱਖ ਅੰਸ਼

  • ਰਾਸ਼ਟਰ ਨੂੰ ਸੰਬੋਧਨ ਕਰਦਿਆਂ ਜਤਾਈ ਉਮੀਦ
  • ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ’ਤੇ ਕੀਤੀ ਸੀ ਗੱਲਬਾਤ

ਇੱਕ ਟੈਲੀਵਿਜ਼ਨ ਸੰਬੋਧਨ ਵਿੱਚ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਰੂਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਖਤਮ ਕਰਵਾਉਣ ਦੀਆਂ ਕੋਸ਼ਿਸ਼ਾਂ ਵਿੱਚ ਭਾਰਤ ‘ਵਧੇਰੇ ਸਰਗਰਮ’ ਹੋ ਸਕਦਾ ਹੈ। ਉਨ੍ਹਾਂ ਕਿਹਾ, ‘‘ ਅੱਜ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ। ਅਗਲੇ ਸਾਲ, ਭਾਰਤ ਜੀ-20 ਦੀ ਪ੍ਰਧਾਨਗੀ ਕਰੇਗਾ। ਮੈਂ ਉਮੀਦ ਕਰਦਾ ਹਾਂ ਕਿ ਸ੍ਰੀ ਮੋਦੀ ਦੀ ਅਗਵਾਈ ਵਿੱਚ ਚੰਗੇ ਨਤੀਜੇ ਆਉਣਗੇ ਅਤੇ ਇਹ ਕਿਸੇ ਖਾਸ ਲਈ ਨਹੀਂ, ਸਗੋਂ ਦੁਨੀਆ ਦੇ ਹਰ ਉਸ ਵਿਅਕਤੀ ਲਈ ਜੋ ਸ਼ਾਂਤੀ ਚਾਹੁੰਦਾ ਹੈ। ਭਾਰਤ, ਰੂਸੀ ਹਮਲੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਵਧੇਰੇ ਸਰਗਰਮ ਹੋ ਸਕਦਾ ਹੈ। ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਅਸੀਂ ਆਉਣ ਵਾਲੇ ਸਾਲ ਵਿੱਚ ਆਲਮੀ ਸਥਿਰਤਾ ਲਈ ਮਿਲ ਕੇ ਹੋਰ ਕੰਮ ਕਰ ਸਕਦੇ ਹਾਂ। ’’ ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਸੀ ਅਤੇ ਅਮਨ ਦੀ ਬਹਾਲੀ ਲਈ ਭਾਰਤ ਤੋਂ ਮਦਦ ਮੰਗੀ ਸੀ। ਜ਼ੈਲੇਂਸਕੀ ਦੀ ਮੋਦੀ ਨਾਲ ਗੱਲਬਾਤ ਉਨ੍ਹਾਂ ਦੀ ਅਮਰੀਕਾ ਫੇਰੀ ਤੋਂ ਇਕ ਹਫਤੇ ਬਾਅਦ ਹੋਈ ਹੈ, ਜਿੱਥੇ ਪੈਂਟਾਗਨ ਨੇ ਉਨ੍ਹਾਂ ਨੂੰ ਰੂਸੀ ਦਬਦਬੇ ਨੂੰ ਖਤਮ ਕਰਨ ਲਈ ਪੈਟ੍ਰੀਏਟ ਮਿਜ਼ਾਈਲਾਂ ਸਮੇਤ 16,000 ਕਰੋੜ ਰੁਪਏ ਦਾ ਫੌਜੀ ਸਾਜ਼ੋ-ਸਾਮਾਨ ਦੇਣ ਦੀ ਪੇਸ਼ਕਸ਼ ਕੀਤੀ ਸੀ। ਦੋਵਾਂ ਨੇਤਾਵਾਂ ਵਿਚਾਲੇ ਗੱਲਬਾਤ ਮੋਦੀ ਦੀ ਰੂਸੀ ਰਾਸ਼ਟਰਪਤੀ ਨਾਲ ਫੋਨ ’ਤੇ ਗੱਲਬਾਤ ਕਰਨ ਦੇ 10 ਦਿਨਾਂ ਬਾਅਦ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ‘ਸ਼ਾਂਤੀ ਦੀ ਕਿਸੇ ਵੀ ਕੋਸ਼ਿਸ਼’ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਅਤੇ ਪ੍ਰਭਾਵਿਤ ਲੋਕਾਂ ਨੂੰ ਮਦਦ ਜਾਰੀ ਰੱਖਣ ਦੀ ਭਾਰਤ ਦੀ ਵਚਨਬੱਧਤਾ ਦਾ ਭਰੋਸਾ ਦਿੱਤਾ ਸੀ।

ਯੂਕਰੇਨ ਦੀ ਅਗਵਾਈ ਵਿੱਚ ‘ਸ਼ਾਂਤੀ’ ਦੀ ਅਜਿਹੀ ਹੀ ਇਕ ਕੋਸ਼ਿਸ਼ ਵੱਜੋਂ ਫਰਵਰੀ ਤਕ ਸੰਯੁਕਤ ਰਾਸ਼ਟਰ ਵਿੱਚ ਸ਼ਾਂਤੀ ਸਿਖਰ ਸੰਮੇਲਨ ਹੋਵੇਗਾ, ਜਿਸ ਵਿੱਚ ਇਸ ਦੇ ਜਨਰਲ ਸਕੱਤਰ ਐਂਤੋਨੀਓ ਗੁਟੇਰੇਜ਼ ਸਾਲਸ ਦੀ ਭੂਮਿਕਾ ਵਿੱਚ ਹੋਣਗੇ। ਪਰ ਸੰਯੁਕਤ ਰਾਸ਼ਟਰ ਦੀ ਪ੍ਰਤੀਕਿਰਿਆ ਸੁਚੇਤ ਰਹੀ ਹੈ ਕਿਉਂਕਿ ਤਜਵੀਜ਼ ਨਾ ਸਿਰਫ ਰੂਸ ਨੂੰ ਬਾਹਰ ਰੱਖਣ ਦੀ, ਸਗੋਂ ਉਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੋਂ ਵੀ ਕੱਢਣਾ ਵੀ ਹੋਵੇਗੀ। ਸੰਯੁਕਤ ਰਾਸ਼ਟਰ ਦੇ ਇਕ ਬੁਲਾਰੇ ਨੇ ਜਵਾਬ ਦਿੱਤਾ, ‘‘ ਜਿਵੇਂ ਕਿ ਜਨਰਲ ਸਕੱਤਰ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਉਦੋਂ ਹੀ ਸਾਲਸੀ ਕਰਨਗੇ ਜਦੋਂ ਸਾਰੀਆਂ ਧਿਰਾਂ ਚਾਹੁੰਣਗੀਆਂ ਕਿ ਉਹ ਅਜਿਹਾ ਕਰਨ। ’’

ਉਧਰ, ਕ੍ਰੈਮਲਿਨ ਦੇ ਬੁਲਾਰੇ ਦਮਿੱਤਰੀ ਪੈਸਕੋਵ ਨੇ ਜਵਾਬ ਦਿੱਤਾ ਕਿ ਰੂਸ ਨੇ ‘‘ਸਿਰਫ ਆਪਣੀ ਸਮਝ ਅਤੇ ਸੂਝ ਦੇ ਇਲਾਵਾ ਕਦੇ ਵੀ ਦੂਜਿਆਂ ਵੱਲੋਂ ਨਿਰਧਾਰਤ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ।’’ ਜ਼ੈਲੇਂਸਕੀ ਭਾਰਤ ਦੀ ਪ੍ਰਧਾਨਗੀ ਹੇਠ ਜੀ-20 ਨੂੰ ਸੰਬੋਧਨ ਕਰਨਾ ਚਾਹੁੰਦਾ ਹੈ। ਹਾਲਾਂਕਿ ਉਹ ਨਵੰਬਰ ਵਿੱਚ ਬਾਲੀ ’ਚ ਜੀ-20 ਸੰਮੇਲਨ ਨੂੰ ਸੰਬੋਧਨ ਕਰਨਾ ਚਾਹੁੰਦਾ ਸੀ ਪਰ ਉਸ ਨੂੰ ਅਜਿਹਾ ਵਰਚੁਅਲੀ ਕਰਨਾ ਪਿਆ। ਇਸ ਤੋਂ ਪਹਿਲਾਂ ਉਸ ਨੂੰ ਆਸੀਆਨ ਸੰਮੇਲਨ ਨੂੰ ਸੰਬੋਧਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।

ਜ਼ੇੈਲੇਂਸਕੀ ਨੂੰ ਅਮਰੀਕਾ ਨਾਲ ਹੋਏ ਸਮਝੌਤਿਆਂ ਦੇ ਛੇਤੀ ਲਾਗੂ ਹੋਣ ਦੀ ਆਸ

ਕੀਵ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇੈਲੇਂਸਕੀ ਨੇ ਪਿਛਲੇ ਹਫਤੇ ਵਾਸ਼ਿੰਗਟਨ ਦੀ ਆਪਣੀ ਯਾਤਰਾ ਦੌਰਾਨ ਅਮਰੀਕਾ ਨਾਲ ਹੋਏ ਸਮਝੌਤਿਆਂ ਦੇ ਜਲਦੀ ਲਾਗੂ ਹੋਣ ਦੀ ਉਮੀਦ ਜਤਾਈ ਹੈ। ਰਾਸ਼ਟਰ ਨੂੰ ਸੰਬੋਧਨ ਵਿੱਚ, ਉਨ੍ਹਾਂ ਕਿਹਾ,‘‘ ਅੱਜ ਮੈਂ ਅਮਰੀਕਾ ਦੀ ਆਪਣੀ ਯਾਤਰਾ ਦੇ ਨਤੀਜਿਆਂ ਅਤੇ ਸਮਝੌਤਿਆਂ ਨੂੰ ਲਾਗੂ ਕਰਨ ਬਾਰੇ ਇੱਕ ਵਿਸਤ੍ਰਿਤ ਮੀਟਿੰਗ ਕੀਤੀ। ਅਸੀਂ ਸਮਾਂ ਬਰਬਾਦ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਵਿੱਚ ਜੋ ਸਹਿਮਤੀ ਬਣੀ ਸੀ ਜਿੰਨਾ ਸੰਭਵ ਹੋ ਸਕੇ ਅਸੀਂ ਉਸ ਨੂੰ ਛੇਤੀ ਅਮਲ ਵਿੱਚ ਲਿਆਵਾਂਗੇ।

ਯੂਕਰੇਨ ਹਥਿਆਰ ਸੁੱਟੇ ਜਾਂ ਰੂਸ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਦੇਵੇਗਾ: ਲਾਵਰੋਵ

ਕੀਵ: ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਚੇਤਾਵਨੀ ਦਿੱਤੀ ਹੈ ਕਿ ਯੂਕਰੇਨ ਨੂੰ ਹਥਿਆਰ ਸੁੱਟਣ, ਨਾਜ਼ੀਵਾਦ ਦੇ ਪ੍ਰਭਾਵ ਤੋਂ ਖੁਦ ਨੂੰ ਮੁਕਤ ਕਰਨ ਦੇ ਨਾਲ ਨਾਲ ਰੂਸ ਦੇ ਫੌਜੀ ਕਾਰਵਾਈ ਦੇ ਖਤਰੇ ਨੂੰ ਦੂਰ ਕਰਨ ਦੀ ਮਾਸਕੋ ਦੀ ਮੰਗ ਨੂੰ ਪੂਰਾ ਕਰਨਾ ਚਾਹੀਦਾ ਹੈ। ਨਹੀਂ ਤਾਂ ਰੂਸੀ ਫੌਜ ਮੁੱਦੇ ਨੂੰ ਹੱਲ ਕਰੇਗੀ। ਸਰਗੇਈ ਲਾਵਰੋਵ ਨੇ ਪੱਛਮੀ ਦੇਸ਼ਾਂ ’ਤੇ ਰੂਸ ਨੂੰ ਕਮਜ਼ੋਰ ਕਰਨ ਲਈ ਯੂਕਰੇਨ ਵਿੱਚ ਜੰਗ ਨੂੰ ਬੜ੍ਹਾਵਾ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਹ ਕੀਵ ਅਤੇ ਵਾਸ਼ਿੰਗਟਨ ’ਤੇ ਨਿਰਭਰ ਕਰਦਾ ਹੈ ਕਿ ਇਹ ਸੰਘਰਸ਼ ਕਦੋਂ ਤੱਕ ਚੱਲਦਾ ਹੈ।





News Source link

- Advertisement -

More articles

- Advertisement -

Latest article