31.4 C
Patiāla
Sunday, May 12, 2024

ਕਰੋਨਾ ਖ਼ਿਲਾਫ਼ ਜੰਗ ਦੀ ਤਿਆਰੀ ਦਾ ਦਾਅਵਾ ਪਰ ਸੂਬੇ ’ਚ ਡਾਕਟਰਾਂ ਦੀ ਵੱਡੀ ਘਾਟ ਕਾਰਨ ਸਿਹਤ ਵਿਭਾਗ ‘ਬਿਮਾਰ’

Must read


ਮਹਿੰਦਰ ਸਿੰਘ ਰੱਤੀਆਂ

ਮੋਗਾ, 25 ਦਸੰਬਰ

ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਦੀਆਂ ਖਾਲੀ ਸੈਂਕੜੇ ਆਸਾਮੀਆਂ ਸਰਕਾਰ ਦੇ ਕਰੋਨਾ ਖਿਲਾਫ਼ ਲੜਾਈ ਲਈ ਤਿਆਰੀ ਦੇ ਦਾਅਵਿਆਂ ਦੀ ਫੂਕ ਕੱਢ ਰਹੀਆਂ ਹਨ। ਇਕੱਲੇ ਮੋਗਾ ਜ਼ਿਲ੍ਹੇ ’ਚ 45 ਡਾਕਟਰਾਂ ਦੀਆਂ ਆਸਾਮੀਆਂ ਖਾਲੀ ਹਨ ਅਤੇ ਪੂਰੇ ਜ਼ਿਲ੍ਹੇ ਵਿੱਚ ਇੱਕ ਮਾਹਿਰ (ਐੱਮਡੀ ਮੈਡੀਸਨ) ਡਾਕਟਰ ਹੈ, ਜਦੋਂ ਕਿ ਮੋਗਾ, ਬਾਘਾਪੁਰਾਣਾ, ਧਰਮਕੋਟ, ਬੱਧਨੀ ਸਰਕਾਰੀ ਹਸਪਤਾਲ ਮੈਡੀਕਲ ਅਫ਼ਸਰਾਂ ਤੋਂ ਸੱਖਣੇ ਹਨ ਅਤੇ ਪੈਰਾ ਮੈਡੀਕਲ ਸਟਾਫ਼ ਦੀ ਵੱਡੀ ਘਾਟ ਹੈ। ਸਿਵਲ ਸਰਜਨ ਡਾ.ਤ੍ਰਿਪਤਪਾਲ ਸਿੰਘ ਨੇ ਕੋਵਿਡ ਦੇ ਮੱਦੇਨਜ਼ਰ ਪੁਖ਼ਤਾ ਪ੍ਰਬੰਧਾਂ ਦਾ ਦਾਅਵਾ ਕਰਦਿਆਂ ਜ਼ਿਲ੍ਹੇ ’ਚ ਡਾਕਟਰਾਂ ਦੀ ਘਾਟ ਦੀ ਪੁਸ਼ਟੀ ਕਰਦੇ ਕਿਹਾ ਕਿ ਜਲਦੀ ਹੀ ਨਵੇਂ ਡਾਕਟਰਾਂ ਦੀ ਸਰਕਾਰ ਪੋਸਟਿੰਗ ਕਰ ਰਹੀ ਹੈ। ਮੋਗਾ ਜ਼ਿਲ੍ਹੇ ’ਚ ਮਾਹਿਰ ਡਾਕਟਰਾਂ ਸਮੇਤ ਕਰੀਬ 45 ਆਸਾਮੀਆਂ ਖਾਲੀ ਹਨ। ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਡਾਕਟਰਾਂ ਦੀਆਂ ਸੈਂਕੜੇ ਆਸਾਮੀਆਂ ਖਾਲੀ ਹਨ। ਇਹੀ ਹਾਲ ਪੈਰਾ-ਮੈਡੀਕਲ ਸਟਾਫ਼ ਦਾ ਹੈ। ਰਾਜ ਸਿਹਤ ਵਿਭਾਗ ਵੱਲੋਂ ਪਿਛਲੇ ਮਹੀਨੇ 634 ਡਾਕਟਰਾਂ, ਜਿਨ੍ਹਾਂ ਵਿੱਚ ਮੈਡੀਸਨ ਨਾਲ ਸਬੰਧਤ 103, ਜਨਰਲ ਸਰਜਰੀ 78, ਗਾਇਨੀਕੋਲੋਜੀ 100, ਪੀਡੀਆਟ੍ਰਿਕਸ 122, ਐਨੇਸਥੀਸੀਆ 75, ਆਰਥੋ 113, ਰੇਡਿਓਲੋਜਿਸਟ 31, ਈਐੱਨਟੀ 16, ਅੱਖਾਂ ਦੇ ਮਾਹਰ 16, ਸਕਿੱਨ ਐਂਡ ਵੀਡੀ 24, ਮਨੋਰੋਗ ਮਾਹਿਰ 10, ਛਾਤੀ/ਟੀਬੀ ਮਾਹਿਰ 6, ਪੈਥੋਲੋਜੀ 12, ਮਾਈਕਰੋਬਾਇਓਲੋਜੀ 5, ਕਮਿਊਨਿਟੀ ਮੈਡੀਸਨ 4, ਬੀਟੀਓ. 9 ਅਤੇ ਫੋਰੈਂਸਿਕ ਮੈਡੀਸਨ 12 ਸ਼ਾਮਲ ਹਨ, ਦੀ ਭਰਤੀ ਲਈ ਇੰਟਰਵਿਊ ਲਈ ਜਾ ਚੁੱਕੀ ਹੈ ਪਰ ਉਨ੍ਹਾਂ ਨੂੰ ਹਾਲੇ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ।





News Source link

- Advertisement -

More articles

- Advertisement -

Latest article