45.2 C
Patiāla
Friday, May 17, 2024

ਪੈਰਿਸ: ਗੋਲੀਬਾਰੀ ਵਿਚ ਦੋ ਮੌਤਾਂ

Must read


ਪੈਰਿਸ, 23 ਦਸੰਬਰ

ਪੈਰਿਸ ਵਿਚ ਇਕ ਕੁਰਦ ਸਭਿਆਚਾਰਕ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਚਾਰ ਹੋਰ ਫੱਟੜ ਹੋ ਗਏ ਹਨ। ਪੁਲੀਸ ਨੇ ਕਥਿਤ ਗੋਲੀਬਾਰੀ ਕਰਨ ਵਾਲੇ 69 ਸਾਲਾਂ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਹ ਜ਼ਖ਼ਮੀ ਹੈ। ਗੋਲੀਬਾਰੀ ਪਿਛਲੇ ਕਾਰਨ ਅਜੇ ਸਪੱਸ਼ਟ ਨਹੀਂ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੋਲੀਬਾਰੀ ਤੋਂ ਬਾਅਦ ਪੁਲੀਸ ਨੇ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ ਜੋ ਕਿ ਇਕ ਭੀੜ-ਭੜੱਕੇ ਵਾਲੀ ਥਾਂ ਹੈ। ਮੇਅਰ ਵੱਲੋਂ ਘਟਨਾ ਬਾਰੇ ਜਾਣਕਾਰੀ ਦੇਣ ਵੇਲੇ ਕੋਲ ਖੜ੍ਹੇ ਲੋਕਾਂ ਨੇ ‘ਅਰਦੋਗਾਂ, ਅਤਿਵਾਦੀ’ ਦੇ ਨਾਅਰੇ ਲਏ। ਉਹ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਅਰਦੋਗਾਂ ਵੱਲ ਇਸ਼ਾਰਾ ਕਰ ਰਹੇ ਹਨ। ਉਨ੍ਹਾਂ ਨਾਅਰੇ ਲਾਉਂਦਿਆਂ ਦੋਸ਼ ਲਾਇਆ ਕਿ ਹਮਲਾਵਰ ਤੁਰਕੀ ਸਰਕਾਰ ਦਾ ਭੇਜਿਆ ਹੋਇਆ ਸੀ। ਜ਼ਖ਼ਮੀ ਹੋਏ ਚਾਰਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ। ਜਾਂਚ ਅਥਾਰਿਟੀ ਨੇ ਇਸ ਹਮਲੇ ਨੂੰ ਅਤਿਵਾਦੀ ਕਾਰਵਾਈ ਮੰਨਣ ਤੋਂ ਇਨਕਾਰ ਕੀਤਾ ਹੈ। -ਏਪੀ





News Source link

- Advertisement -

More articles

- Advertisement -

Latest article