20.4 C
Patiāla
Thursday, May 2, 2024

ਟੈੱਟ ਪਾਸ ਦੀ ਸ਼ਰਤ ਰੱਖੇ ਜਾਣ ਤੋਂ ਦੁਖੀ ਬੇਰੁਜ਼ਗਾਰ ਅਧਿਆਪਕ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ

Must read


ਰਾਜਿੰਦਰ ਸਿੰਘ ਮਰਾਹੜ

ਭਗਤਾ ਭਾਈ, 24 ਦਸੰਬਰ

ਡੀਪੀਈ ਅਧਿਆਪਕਾਂ ਦੀ ਭਰਤੀ ਲਈ ਸਾਰੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਸੂਬਾ ਸਰਕਾਰ ਵੱਲੋਂ ਟੈੱਟ ਪਾਸ ਦੀ ਸ਼ਰਤ ਰੱਖੇ ਜਾਣ ਤੋਂ ਦੁਖੀ ਹੋਇਆ ਇਕ ਬੇਰੁਜ਼ਗਾਰ ਡੀਪੀਈ ਅਧਿਆਪਕ ਅੱਜ ਕੜਾਕੇ ਦੀ ਠੰਢ ਦੀ ਪ੍ਰਵਾਹ ਨਾ ਕਰਦਿਆਂ ਪਿੰਡ ਸਿਰੀਏਵਾਲਾ ਵਿਖੇ ਜਲ ਘਰ ਦੀ ਟੈਂਕੀ ’ਤੇ ਚੜ੍ਹ ਗਿਆ। ਇਸ ਬਾਰੇ ਪਤਾ ਲੱਗਦਿਆਂ ਹੀ ਨਾਇਬ ਤਹਿਸੀਲਦਾਰ ਭਗਤਾ ਭਾਈ ਚਰਨਜੀਤ ਕੌਰ ਅਤੇ ਐਸ.ਐਚ.ਓ. ਭਗਤਾ ਜਗਦੀਪ ਸਿੰਘ ਮੌਕੇ ’ਤੇ ਪਹੁੰਚੇ। ਟੈਂਕੀ ’ਤੇ ਚੜ੍ਹੇ ਧਿਆਪਕ ਗਮਦੂਰ ਸਿੰਘ ਵਾਸੀ ਸਿਰੀਏਵਾਲਾ ਨੇ ਦੱਸਿਆ ਕਿ ਇਸ ਸਾਲ ਨਵੰਬਰ ਮਹੀਨੇ ਵਿੱਚ 288 ਡੀਪੀਈ ਅਧਿਆਪਕਾਂ ਦੀ ਹੋਈ ਭਰਤੀ ਪ੍ਰਕਿਰਿਆ ਤੋਂ ਬਾਅਦ ਬੇਰੁਜ਼ਗਾਰ ਡੀਪੀਈ ਅਧਿਆਪਕ ਆਪਣੀ ਸਿਲੈਕਸ਼ਨ ਲਿਸਟ ਦੀ ਉਡੀਕ ਕਰ ਰਹੇ ਸਨ, ਪਰ ਅਚਾਨਕ ਹੀ ਪੰਜਾਬ ਸਰਕਾਰ ਨੇ ਹੁਣ ਉਮੀਦਵਾਰਾਂ ਦੀ ਦੁਬਾਰਾ ਸਕਰੂਟਨੀ ਸਬੰਧੀ ਪੱਤਰ ਜਾਰੀ ਕਰਕੇ ਟੈੱਟ ਪਾਸ ਦੀ ਸ਼ਰਤ ਰੱਖ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਰੀਰਕ ਸਿੱਖਿਆ ਵਿਸ਼ੇ ਦਾ ਹੁਣ ਤੱਕ ਟੈਟ ਦਾ ਪੇਪਰ ਨਹੀਂ ਲਿਆ ਗਿਆ। ਜਿਸ ਕਰਕੇ ਸਰਕਾਰ ਦੀ ਟੈੱਟ ਪਾਸ ਵਾਲੀ ਸ਼ਰਤ ਬੇਲੋੜੀ ਹੈ। ਉਨ੍ਹਾਂ ਮੰਗ ਕੀਤੀ ਕਿ ਡੀਪੀਈ ਅਧਿਆਪਕਾਂ ਦੀ ਭਰਤੀ ਦੇ ਨਿਯਮਾਂ ਮੁਤਾਬਕ ਟੈੱਟ ਪਾਸ ਦੀ ਸ਼ਰਤ ਤੁਰੰਤ ਹਟਾ ਕੇ ਸਿਲੈਕਸ਼ਨ ਲਿਸਟ ਜਲਦੀ ਜਾਰੀ ਕੀਤੀ ਜਾਵੇ।

ਕੈਪਸ਼ਨ: ਸਿਰੀਏਵਾਲਾ ਵਿੱਚ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਬੇਰੁਜ਼ਗਾਰ ਅਧਿਆਪਕ। 





News Source link

- Advertisement -

More articles

- Advertisement -

Latest article