41.1 C
Patiāla
Wednesday, May 8, 2024

ਬਾਇਡਨ ਨਾਲ ਮੁਲਾਕਾਤ ਕਰਨਗੇ ਜ਼ੈਲੇਂਸਕੀ

Must read


ਵਾਸ਼ਿੰਗਟਨ, 21 ਦਸੰਬਰ

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਮਿਲਣ ਲਈ ਵਾਸ਼ਿੰਗਟਨ ਲਈ ਰਵਾਨਾ ਹੋ ਚੁੱਕੇ ਹਨ। ਲੰਘੇ ਫਰਵਰੀ ਮਹੀਨੇ ਵਿੱਚ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਤੋਂ ਬਾਅਦ ਜ਼ੈਲੇਂਸਕੀ ਦਾ ਦੇਸ਼ ਤੋਂ ਬਾਹਰ ਦਾ ਇਹ ਪਹਿਲਾ ਦੌਰਾ ਹੈ। ਇਸ ਦੌਰਾਨ ਉਹ ਅਮਰੀਕਾ ਵਿੱਚ ਸੰਸਦ ਨੂੰ ਵੀ ਸੰਬੋਧਨ ਕਰਨਗੇ।

ਜ਼ੈਲੇਂਸਕੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਕਿਹਾ ਕਿ ਇਹ ਦੌਰਾ ਯੂਕਰੇਨ ਦੀ ਰੱਖਿਆ ਸਬੰਧੀ ਸਮਰੱਥਾਵਾਂ ਵਧਾਉਣ ਅਤੇ ਉਨ੍ਹਾਂ ਦੇ ਦੇਸ਼ ਤੇ ਅਮਰੀਕਾ ਵਿਚਾਲੇ ਸਹਿਯੋਗ ਵਧਾਉਣ ਲਈ ਹੈ। ਰੂਸ ਤੇ ਯੂਕਰੇਨ ਵਿਚਾਲੇ ਖਤਰਨਾਕ ਜੰਗ ਸ਼ੁਰੂ ਹੋਣ ਤੋਂ 10 ਮਹੀਨਿਆਂ ਬਾਅਦ ਜ਼ੈਲੇਂਸਕੀ ਦਾ ਇਹ ਅਤਿ ਸੰਵੇਦਨਸ਼ੀਲ ਵਿਦੇਸ਼ ਦੌਰਾ ਹੋਣ ਜਾ ਰਿਹਾ ਹੈ। ਇਸ ਜੰਗ ਵਿੱਚ ਦੋਹਾਂ ਦੇਸ਼ਾਂ ਦੇ ਲੱਖਾਂ ਲੋਕ ਮਾਰੇ ਜਾ ਚੁੱਕੇ ਹਨ ਤੇ ਜ਼ਖ਼ਮੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਯੂਕਰੇਨ ਦੇ ਵੱਡੀ ਗਿਣਤੀ ਆਮ ਲੋਕਾਂ ਦੇ ਘਰ ਤਬਾਹ ਹੋ ਚੁੱਕੇ ਹਨ।

ਮੰਗਲਵਾਰ ਨੂੰ ਇਸ ਖ਼ਤਰਨਾਕ ਤੇ ਹੌਸਲੇ ਵਾਲੇ ਵਿਦੇਸ਼ੀ ਦੌਰੇ ਦਾ ਐਲਾਨ ਕਰਨ ਤੋਂ ਬਾਅਦ ਉਹ ਵਾਸ਼ਿੰਗਟਨ ਲਈ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਦਾ ਇਹ ਖਤਰਨਾਕ ਸਫਰ 1300 ਕਿਲੋਮੀਟਰ (800 ਮੀਲ) ਦਾ ਹੈ। ਉਨ੍ਹਾਂ ਹਿੰਮਤ ਤੇ ਮਜ਼ਬੂਤੀ ਲਈ ਯੂਕਰੇਨ ਦੇ ਸੈਨਿਕਾਂ ਦੀ ਸ਼ਲਾਘਾ ਕੀਤੀ।

ਮੰਗਲਵਾਰ ਰਾਤ ਨੂੰ ਜਾਰੀ ਕੀਤੇ ਇਕ ਬਿਆਨ ਵਿੱਚ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ-ਪੀਅਰੇ ਨੇ ਕਿਹਾ ਕਿ ਬਾਇਡਨ ਨੂੰ ਅਮਰੀਕਾ ਦੇ ਦੌਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। -ਏਪੀ

ਯੂਕਰੇਨ ਨੂੰ 1.8 ਅਰਬ ਡਾਲਰ ਦੀ ਸਹਾਇਤਾ ਦੇਵੇਗਾ ਅਮਰੀਕਾ

ਵਾਸ਼ਿੰਗਟਨ: ਅਮਰੀਕਾ ਜੰਗ ਪ੍ਰਭਾਵਿਤ ਯੂਕਰੇਨ ਨੂੰ 1.8 ਅਰਬ ਡਾਲਰ ਦੀ ਸਹਾਇਤਾ ਦੇਵੇਗਾ, ਜਿਸ ਵਿੱਚ ਪਹਿਲੀ ਵਾਰ ਉਸ ਦੇ ਜੰਗੀ ਜਹਾਜ਼ਾਂ ਲਈ ਇਕ ‘ਪੈਟ੍ਰੀਅਟ’ ਮਿਜ਼ਾਈਲ ਬੈਟਰੀ ਅਤੇ ਸਟੀਕ ਨਿਸ਼ਾਨਾ ਲਾਉਣ ਦੇ ਸਮਰੱਥ ਬੰਬ ਸ਼ਾਮਲ ਹਨ। ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਸਹਾਇਤਾ ਅਜਿਹੇ ਸਮੇਂ ਵਿੱਚ ਦਿੱਤੀ ਜਾ ਰਹੀ ਹੈ ਜਦੋਂ ਬਾਇਡਨ ਪ੍ਰਸ਼ਾਸਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਦਾ ਸਵਾਗਤ ਕਰਨ ਲਈ ਤਿਆਰ ਹੈ। -ਏਪੀ





News Source link

- Advertisement -

More articles

- Advertisement -

Latest article