20.4 C
Patiāla
Thursday, May 2, 2024

ਮਨਰੇਗਾ: ਪੈਸੇ ਦੇ ਲੈਣ-ਦੇਣ ’ਚ ਪਾਰਦਰਸ਼ਤਾ ਲਿਆਉਣ ਸਬੰਧੀ ਬੁੱਕਲੈੱਟ ਲੋਕ ਅਰਪਣ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 20 ਦਸੰਬਰ

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਮਹਿਲਾਵਾਂ ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਸੂਬੇ ਦੀਆਂ ਸਰਪੰਚ/ਪੰਚ ਮਹਿਲਾਵਾਂ ਪੂਰੀ ਸਮਰੱਥਾ ਨਾਲ ਆਪਣੇ ਪਿੰਡਾਂ ਦੀ ਅਗਵਾਈ ਵੀ ਕਰ ਰਹੀਆਂ ਹਨ। ਉਨ੍ਹਾਂ ਅੱਜ ਇੱਥੇ ਮਿਉਂਸਿਪਲ ਭਵਨ ਵਿੱਚ ਮੇਟਸ/ਮਹਿਲਾਵਾਂ ਸਿਖਲਾਈ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਕਰਵਾਈ ਇੱਕ-ਰੋਜ਼ਾ ਟਰੇਨਿੰਗ ਵਰਕਸ਼ਾਪ ਦੌਰਾਨ ਮਹਿਲਾਵਾਂ/ਮੇਟਾਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਨੇ ਇਸ ਮੌਕੇ ਮਗਨਰੇਗਾ ਸਕੀਮ ਤਹਿਤ ਹੋਣ ਵਾਲੇ ਕੰਮਾਂ ਸਬੰਧੀ ਪੈਸੇ ਦੇ ਲੈਣ-ਦੇਣ ਵਿੱਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਉਣ ਲਈ ਵਰਕ ਮੈਨੇਜਮੈਂਟ ਸਿਸਟਮ ਸਾਫ਼ਟਵੇਅਰ, ਮਗਨਰੇਗਾ ਹੈਲਪਲਾਈਨ ਨੰਬਰ 1100 ਅਤੇ ਮਗਨਰੇਗਾ ਸਕੀਮ ਸਬੰਧੀ ਇੱਕ ਬੁੱਕਲੈੱਟ ਵੀ ਲੋਕ ਅਰਪਣ ਕੀਤੀ।





News Source link

- Advertisement -

More articles

- Advertisement -

Latest article