41.8 C
Patiāla
Monday, May 6, 2024

ਕਮਾਲਪੁਰਾ ਕਬੱਡੀ ਓਪਨ ਦਾ ਖ਼ਿਤਾਬ ਰਾਏਕੋਟ ਨੇ ਜਿੱਤਿਆ

Must read


ਨਿੱਜੀ ਪੱਤਰ ਪ੍ਰੇਰਕ

ਜਗਰਾਉਂ, 20 ਦਸੰਬਰ

ਕਲਗੀਧਰ ਸਪੋਰਟਸ ਐਸੋਸੀਏਸ਼ਨ ਵੱਲੋਂ ਨੇੜਲੇ ਪਿੰਡ ਕਮਾਲਪੁਰਾ ਵਿੱਚ ਕਰਵਾਏ ਤਿੰਨ ਰੋਜ਼ਾ ਸਾਲਾਨਾ ਖੇਡ ਮੇਲੇ ਵਿੱਚ ਕਬੱਡੀ ਓਪਨ ਦਾ ਖ਼ਿਤਾਬ ਰਾਏਕੋਟ ਨੇ ਜਿੱਤਿਆ। ਫਾਈਨਲ ’ਚ ਰਾਏਕੋਟ ਨੇ ਸ਼ਕਰਪੁਰ ਦੀ ਟੀਮ ਨੂੰ ਹਰਾਇਆ। ਜੇਤੂ ਟੀਮ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਤੇ ਟਰਾਫੀ ਜਦਕਿ ਉਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਸੀਲੂ ਬਾਹੂਅਕਬਰਪੁਰ ਨੂੰ ਬੈਸਟ ਜਾਫੀ ਅਤੇ ਸਾਜੀ ਸ਼ਕਰਪੁਰ ਨੂੰ ਬੈਸਰ ਰੇਡਰ ਐਲਾਨਿਆ ਗਿਆ। ਦੋਹਾਂ ਨੂੰ ਇਨਾਮ ਵਜੋਂ ਟਰੈਕਟਰ ਦਿੱਤੇ ਗਏ। ਫੁਟਬਾਲ ਵਿੱਚ ਮਾਨਸਾ ਨੰਗਲ ਨੇ ਚੀਮਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਹਾਕੀ ਵਿੱਚ ਫਸਵਾਂ ਮੁਕਾਬਲਾ ਛੱਜਾਵਾਲ ਅਤੇ ਜੱਸੋਵਾਲ ਵਿਚਕਾਰ ਹੋਇਆ। ਦੋਵੇਂ ਟੀਮਾਂ ਬਰਾਬਰ ਰਹੀਆਂ। ਅਖੀਰ ਜਿੱਤ ਹਾਰ ਫ਼ੈਸਲਾ ਟਾਸ ਨਾਲ ਕੀਤਾ ਗਿਆ ਜਿਸ ਵਿੱਚ ਛੱਜਾਵਾਲ ਦੀ ਟੀਮ ਜੇਤੂ ਐਲਾਨੀ ਗਈ। ਕਬੱਡੀ 62 ਕਿਲੋ ਵਿੱਚ ਨੱਥੂਵਾਲ ਗਰਬੀ ਪਹਿਲੇ ਅਤੇ ਅੱਚਰਵਾਲ ਦੀ ਟੀਮ ਦੂਜੇ ਸਥਾਨ ’ਤੇ ਰਹੀ। ਕਬੱਡੀ 75 ਕਿਲੋ ’ਚ ਜੀਂਦ ਦੀ ਟੀਮ ਨੇ ਕਾਉਂਕੇ ਦੀ ਟੀਮ ਨੂੰ ਹਰਾਇਆ। ਕੁੜੀਆਂ ਦੀ ਕਬੱਡੀ ਦੇ ਸ਼ੋਅ ਮੈਚ ’ਚ ਹਰਿਆਣਾ ਅਤੇ ਰਾਜਸਥਾਨ ਵਿਚਕਾਰ ਦਿਲਚਸਪ ਮੁਕਾਬਲਾ ਹੋਇਆ। ਜੇਤੂ ਟੀਮਾਂ ਨੂੰ ਪ੍ਰਬੰਧਕਾਂ ਨੇ ਲੱਖਾਂ ਰੁਪਏ ਦੇ ਇਨਾਮ ਤੇ ਟਰਾਫੀਆਂ ਦਿੱਤੀਆਂ। 

‘ਖੇਡਾਂ ਰਾਏਕੋਟ ਦੀਆਂ’ 26 ਤੋਂ

ਰਾਏਕੋਟ (ਪੱਤਰ ਪ੍ਰੇਰਕ): ਯੰਗ ਸਪੋਰਟਸ ਕਲੱਬ ਰਾਏਕੋਟ ਦੀ ਮੀਟਿੰਗ ਪ੍ਰਧਾਨ ਬੂਟਾ ਸਿੰਘ ਛਾਪਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ 26 ਤੋਂ 28 ਦਸੰਬਰ ਤੱਕ ਕਰਵਾਈਆਂ ਜਾਣ ਵਾਲੀਆਂ ‘ਖੇਡਾਂ ਰਾਏਕੋਟ ਦੀਆਂ’ ਟੂਰਨਾਮੈਂਟ ਸਬੰਧੀ ਚਰਚਾ ਕੀਤੀ ਗਈ। ਬੂਟਾ ਸਿੰਘ ਛਾਪਾ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਕਬੱਡੀ 65, 75 ਕਿੱਲੋ ਅਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 26 ਦਸੰਬਰ ਨੂੰ ਕਬੱਡੀ 65 ਕਿੱਲੋ, 27 ਦਸੰਬਰ ਨੂੰ ਕਬੱਡੀ 75 ਅਤੇ 28 ਦਸਬੰਰ ਨੂੰ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਬੱਡੀ 65 ਕਿੱਲੋ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 12 ਹਜ਼ਾਰ, ਕਬੱਡੀ 75 ਕਿੱਲੋ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 31 ਹਜ਼ਾਰ ਅਤੇ ਕਬੱਡੀ ਓਪਨ ਦੀ ਜੇਤੂ ਟੀਮ ਨੂੰ 71 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 51 ਹਜ਼ਾਰ ਦਾ ਨਗਦ ਇਨਾਮ ਅਤੇ ਟਰਾਫੀ ਦਿੱਤੀ ਜਾਵੇਗੀ। 





News Source link

- Advertisement -

More articles

- Advertisement -

Latest article