44.8 C
Patiāla
Friday, May 17, 2024

ਹਾਕੀ: ਭਾਰਤ ਨੇ ਜਿੱਤਿਆ ਮਹਿਲਾ ਨੇਸ਼ਨਜ਼ ਕੱਪ

Must read


ਵਲੈਂਸੀਆ, 18 ਦਸੰਬਰ

ਭਾਰਤ ਨੇ ਐੱਫਆਈਐੱਚ ਮਹਿਲਾ ਨੇਸ਼ਨਜ਼ ਕੱਪ ਦੇ ਫਾਈਨਲ ਮੈਚ ਵਿੱਚ ਸ਼ਨਿਚਰਵਾਰ ਨੂੰ ਇੱਥੇ ਸਪੇਨ ਨੂੰ 1-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਮ ਕਰ ਲਿਆ। ਪਹਿਲੀ ਵਾਰ ਕਰਵਾਏ ਗਏ ਇਸ ਟੂਰਨਾਮੈਂਟ ਨੂੰ ਜਿੱਤ ਕੇ ਟੀਮ ਨੇ 2023-24 ਪ੍ਰੋ-ਲੀਗ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਗੁਰਜੀਤ ਕੌਰ ਨੇ ਛੇਵੇਂ ਮਿੰਟ ਵਿੱਚ ਮੈਚ ਦਾ ਸਭ ਤੋਂ ਅਹਿਮ ਗੋਲ ਕੀਤਾ। ਉਸ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰ ਦਿੱਤਾ ਤੇ ਅਖੀਰ ਵਿੱਚ ਇਹੀ ਗੋਲ ਫੈਸਲਾਕੁਨ ਸਾਬਿਤ ਹੋਇਆ। ਰਾਸ਼ਟਰਮੰਡਲ ਖੇਡਾਂ ਦੀ ਕਾਂਸੀ ਤਗ਼ਮਾ ਜੇਤੂ ਭਾਰਤੀ ਟੀਮ ਨੇ ਅੱਠ ਦੇਸ਼ਾਂ ਦੇ ਇਸ ਟੂਰਨਾਮੈਂਟ ਵਿੱਚ ਆਪਣੀ ਚੁਣੌਤੀ ਦਾ ਅੰਤ ਲਗਾਤਾਰ ਪੰਜ ਜਿੱਤਾਂ ਨਾਲ ਕੀਤਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੋਚ ਜੈਨੇਕ ਸ਼ੋਪਮੈਨ ਦੀ ਟੀਮ ਨੇ ਇੱਥੇ ਸੈਮੀ ਫਾਈਨਲ ਮੈਚ ਵਿੱਚ ਆਇਰਲੈਂਡ ਨੂੰ ਸ਼ੂਟਆਊਟ ਵਿੱਚ 2-1 ਨਾਲ ਹਰਾਇਆ ਸੀ। ਮੈਚ ਵਿੱਚ ਸਪੇਨ ਨੇ ਪਹਿਲਾਂ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਭਾਰਤੀ ਕਪਤਾਨ ਤੇ ਗੋਲਕੀਪਰ ਸਵਿਤਾ ਪੂਨੀਆ ਨੇ ਬਹੁਤ ਵਧੀਆ ਬਚਾਅ ਕਰ ਕੇ ਸਪੇਨ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਉਪਰੰਤ ਭਾਰਤ ਨੇ ਛੇਵੇਂ ਮਿੰਟ ਵਿੱਚ ਮਿਲੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰ ਦਿੱਤਾ। ਡਰੈਗ-ਫਲਿੱਕਰ ਗੁਰਜੀਤ ਕੌਰ ਨੇ ਸਪੇਨ ਦੇ ਗੋਲਕੀਪਰ ਕਲਾਰਾ ਪੈਰੇਜ਼ ਦੇ ਖੱਬੇ ਪਾਸੇ ਗੇਂਦ ਮਾਰੀ ਤੇ ਉਸ ਨੂੰ ਚਕਮਾ ਦੇ ਕੇ ਗੋਲ ਕਰਨ ਵਿੱਚ ਸਫਲ ਰਹੀ। -ਪੀਟੀਆਈ

ਮੀਤ ਹੇਅਰ ਵੱਲੋਂ ਭਾਰਤੀ ਮਹਿਲਾ ਟੀਮ ਨੂੰ ਵਧਾਈ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਪੇਨ ਵਿਚ ਬੀਤੀ ਰਾਤ ਸੰਪੰਨ ਹੋਏ ਅੱਠ ਮੁਲਕਾਂ ਦੇ ਐਫਆਈਐਚ ਨੇਸ਼ਨਜ਼ ਕੱਪ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਖ਼ਿਤਾਬੀ ਜਿੱਤ ਉੱਤੇ ਮੁਬਾਰਕਬਾਦ ਦਿੱਤੀ ਹੈ। ਪੰਜਾਬ ਦੀ ਗੁਰਜੀਤ ਕੌਰ ਨੇ ਫਾਈਨਲ ਦੇ ਛੇਵੇਂ ਮਿੰਟ ਵਿਚ ਗੋਲ ਕੀਤਾ ਜੋ ਕਿ ਫ਼ੈਸਲਾਕੁਨ ਸਾਬਤ ਹੋਇਆ। ਮੀਤ ਹੇਅਰ ਨੇ ਇਸ ਪ੍ਰਾਪਤੀ ਉੱਤੇ ਸਮੁੱਚੀ ਟੀਮ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਕੌਮੀ ਖੇਡ ਹਾਕੀ ਵਿਚ ਭਾਰਤੀ ਟੀਮ ਦੀ ਇਹ ਜਿੱਤ ਪੂਰੇ ਦੇਸ਼ ਲਈ ਮਾਣ ਵਾਲੀ ਵਾਲੀ ਗੱਲ ਹੈ।





News Source link

- Advertisement -

More articles

- Advertisement -

Latest article