23.9 C
Patiāla
Friday, May 3, 2024

ਸੀਬੀਆਈ ਵੱਲੋਂ ਮੇਹੁਲ ਚੋਕਸੀ ਖ਼ਿਲਾਫ਼ ਤਿੰਨ ਕੇਸ ਦਰਜ

Must read


ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ ’ਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਖ਼ਿਲਾਫ਼ ਤਿੰਨ ਨਵੇਂ ਕੇਸ ਦਰਜ ਕੀਤੇ ਹਨ। ਬੈਂਕ ਨੇ ਆਪਣੀ ਸ਼ਿਕਾਇਤ ’ਚ ਖੁਦ ਨੂੰ ਅਤੇ ਹੋਰ ਬੈਂਕਾਂ ਦੇ ਸਮੂਹ ਨੂੰ 6,746 ਕਰੋੜ ਰੁਪਏ ਦਾ ਵਧੇਰੇ ਨੁਕਸਾਨ ਹੋਣ ਦੀ ਗੱਲ ਕਹੀ ਹੈ। ਪੰਜਾਬ ਨੈਸ਼ਨਲ ਬੈਂਕ ਨੇ ਚੋਕਸੀ ਦੇ ਦੇਸ਼ ’ਚੋਂ ਭੱਜਣ ਦੇ ਚਾਰ ਸਾਲ ਬਾਅਦ ਅਤੇ 2010 ਤੋਂ 2018 ਵਿਚਾਲੇ ਹੋਏ ਘੁਟਾਲੇ ਦਾ ਪਤਾ ਲਾਉਣ ’ਚ ਨਾਕਾਮ ਰਹਿਣ ’ਤੇ 21 ਮਾਰਚ ਨੂੰ ਸੀਬੀਆਈ ਕੋਲ ਤਿੰਨ ਸ਼ਿਕਾਇਤਾਂ ਦਰਜ ਕਰਵਾਈਆਂ ਜਿਨ੍ਹਾਂ ’ਚ ਚੋਕਸੀ ਦੇ ਉਸ ਦੀ ਕੰਪਨੀ ਗੀਤਾਂਜਲੀ ਜੈੱਮਸ ਲਿਮਿਟਡ, ਨਕਸ਼ਤਰ ਬ੍ਰਾਂਡਜ਼ ਲਿਮਿਟਡ ਤੇ ਜਿਲੀ ਇੰਡੀਆ ਲਿਮਿਟਡ ਕਾਰਨ ਹੋਏ ਵਧੇਰੇ ਨੁਕਸਾਨ ਦੀ ਜਾਣਕਾਰੀ ਦਿੱਤੀ ਗਈ ਹੈ। ਪੀਐੱਨਬੀ ਤੇ ਸਮੂਹ ਦੇ ਹੋਰ ਮੈਂਬਰਾਂ ਨੇ ਇਨ੍ਹਾਂ ਕੰਪਨੀਆਂ ਕਰਜ਼ਾ ਸਹੂਲਤ ਦਿੱਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਜਾਂਚ ਬਿਊਰੋ ਨੇ ਜਨਵਰੀ 2018 ਦੇ ਪਹਿਲੇ ਹਫ਼ਤੇ ਭਾਰਤ ਤੋਂ ਭੱਜਣ ਮਗਰੋਂ ਐਂਟੀਗਾ ਤੇ ਬਰਬੂਡਾ ’ਚ ਰਹਿਣ ਵਾਲੇ ਚੋਕਸੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੀਟੀਆਈ



News Source link

- Advertisement -

More articles

- Advertisement -

Latest article