41.8 C
Patiāla
Monday, May 6, 2024

ਆਸਟਰੇਲੀਆ: ਪੁਲੀਸ ਮੁਲਾਜ਼ਮਾਂ ਦੀ ਹੱਤਿਆ ਮਾਮਲੇ ਵਿੱਚ ਹਮਲਾਵਰਾਂ ਦੇ ਕੱਟੜਪੰਥੀਆਂ ਨਾਲ ਜੁੜੇ ਹੋਣ ਦਾ ਸ਼ੱਕ

Must read


ਬ੍ਰਿਸਬਨ, 14 ਦਸੰਬਰ

ਆਸਟਰੇਲੀਆ ਵਿੱਚ ਦੋ ਪੁਲੀਸ ਮੁਲਾਜ਼ਮਾਂ ਅਤੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਵਿੱਚ ਪੁਲੀਸ ਤਿੰਨੋ ਦੋਸ਼ੀਆਂ ਦੇ ਕੱਟੜਪੰਥੀਆਂ ਨਾਲ ਜੁੜੇ ਹੋਣ ਸਬੰਧੀ ਜਾਂਚ ਕਰ ਰਹੀ ਹੈ। ਪੁਲੀਸ ਨੇ ਜਵਾਬੀ ਕਾਰਵਾਈ ਵਿੱਚ ਤਿੰਨੋ ਹਮਲਾਵਰਾਂ ਨੂੰ ਮਾਰ ਦਿੱਤਾ ਸੀ। ਹਮਲਾਵਰਾਂ ਦੀ ਪਛਾਣ ਸਕੂਲ ਦੇ ਸਾਬਕਾ ਪ੍ਰਿੰਸੀਪਲ ਨਥਾਨਿਏਲ ਟਰੇਨ (47), ਉਸ ਦੇ ਭਰਾ ਗੈਰੇਥ ਟਰੇਨ (46) ਅਤੇ ਭਰਜਾਈ ਸਟੈਸੀ (45) ਵਜੋਂ ਹੋਈ ਹੈ। ਕੁਈਨਜ਼ਲੈਂਡ ਪੁਲੀਸ ਕਮਿਸ਼ਨਰ ਕੈਟਰੀਨਾ ਕੈਰੋਲ ਨੇ ਮੰਗਲਵਾਰ ਦੇਰ ਰਾਤ ਕਿਹਾ ਕਿ ਗੈਰੇਥ ਟਰੇਨ ਨਾਲ ਜੁੜੀਆਂ ਕਈ ਅਪਮਾਨਜਨਕ ਪੋਸਟਾਂ ਸਾਹਮਣੇ ਆਉਣ ਤੋਂ ਬਾਅਦ ਕਾਤਲਾਂ ਦੇ ਕੱਟੜਪੰਥੀਆਂ ਨਾਲ ਜੁੜੇ ਹੋਣ ਸਬੰਧੀ ਜਾਂਚ ਕੀਤੀ ਜਾਵੇਗੀ। ਕੈਰੋਲ ਨੇ ਕਿਹਾ, “ਸਾਡੇ ਲਈ ਇਸ ਸਮੇਂ ਕੁਝ ਵੀ ਕਹਿਣਾ ਬਹੁਤ ਮੁਸ਼ਕਲ ਹੈ।’’ -ਏਪੀ





News Source link

- Advertisement -

More articles

- Advertisement -

Latest article