38 C
Patiāla
Friday, May 3, 2024

ਦੁਬਈ ਜਾ ਰਹੀ ਔਰਤ ਦੇ ਕਬਜ਼ੇ ਵਿਚੋਂ ਵਿਦੇਸ਼ੀ ਕਰੰਸੀ ਬਰਾਮਦ

Must read


ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 12 ਦਸੰਬਰ

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਦੁਬਈ ਜਾ ਰਹੀ ਇਕ ਮਹਿਲਾ ਯਾਤਰੀ ਕੋਲੋਂ ਕਸਟਮ ਵਿਭਾਗ ਨੇ 18 ਲੱਖ ਰੁਪਏ ਤੋਂ ਵੱਧ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ। ਕਸਟਮ ਵਿਭਾਗ ਨੇ ਔਰਤ ਅਤੇ ਉਸ ਦੇ ਇੱਕ ਹੋਰ ਸਾਥੀ ਨੂੰ ਵੀ ਕਾਬੂ ਕੀਤਾ ਹੈ। ਵਿਭਾਗ ਵੱਲੋਂ ਮੁਲਜ਼ਮਾਂ ਦੀ ਪਛਾਣ ਨਹੀਂ ਦੱਸੀ ਗਈ ਹੈ।

ਕਸਟਮ ਕਮਿਸ਼ਨਰ ਰਾਹੁਲ ਨਾਂਗਰੇ ਨੇ ਦੱਸਿਆ ਕਿ ਹਵਾਈ ਅੱਡੇ ਵਿੱਚ ਤਾਇਨਾਤ ਸੀਆਈਐੱਸਐੱਫ ਦੇ ਸੁਰੱਖਿਆ ਜਵਾਨਾਂ ਨੇ ਜਾਂਚ ਦੌਰਾਨ ਉਕਤ ਔਰਤ ਨੂੰ ਕਾਬੂ ਕੀਤਾ ਅਤੇ ਔਰਤ ਕੋਲ ਵਿਦੇਸ਼ੀ ਕਰੰਸੀ ਹੋਣ ਦਾ ਪਤਾ ਲੱਗਣ ’ਤੇ ਉਸ ਨੂੰ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਸਟਮ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਸ ਔਰਤ ਕੋਲੋਂ 18 ਲੱਖ 18 ਹਜ਼ਾਰ ਰੁਪਏ ਭਾਰਤੀ ਮੁਲ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ ਹੈ। ਇਸ ਵਿੱਚ ਯੂਰੋ, ਪੌਂਡ, ਆਸਟਰੇਲਿਆਈ ਡਾਲਰ (ਜਿਨ੍ਹਾਂ ਦੀ ਭਾਰਤੀ ਕਰੰਸੀ ਵਿੱਚ ਕੀਮਤ ਕ੍ਰਮਵਾਰ ਚਾਰ ਲੱਖ, 4.53 ਲੱਖ ਅਤੇ 7.91 ਲੱਖ ਰੁਪਏ ਬਣਦੀ ਹੈ) ਅਤੇ ਕੁਝ ਹੋਰ ਮੁਲਕਾਂ ਦੀ ਕਰੰਸੀ ਸ਼ਾਮਲ ਹੈ। ਅਧਿਕਾਰੀ ਮੁਤਾਬਕ ਔਰਤ ਨੇ ਇਹ ਵਿਦੇਸ਼ੀ ਕਰੰਸੀ ਇਕ ਲਿਫਾਫੇ ਵਿੱਚ ਪਾ ਕੇ ਆਪਣੇ ਲੱਕ ਨਾਲ ਬੰਨ੍ਹੀ ਹੋਈ ਸੀ। ਮੁੱਢਲੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਮਹਿਲਾ ਯਾਤਰੀ ਵਿਦੇਸ਼ੀ ਕਰੰਸੀ ਅਤੇ ਸੋਨੇ ਦੀ ਤਸਕਰੀ ਦੇ ਚੱਲ ਰਹੇ ਧੰਦੇ ਦਾ ਹਿੱਸਾ ਹੈ।

ਕਸਟਮ ਵਿਭਾਗ ਨੇ ਇਕ ਹੋਰ ਯਾਤਰੀ ਨੂੰ ਕਾਬੂ ਕੀਤਾ ਹੈ, ਜਿਸ ਨੂੰ ਇਸ ਤਸਕਰੀ ਯੋਜਨਾ ਦਾ ਸਰਗਨਾ ਦੱਸਿਆ ਗਿਆ ਹੈ। ਕਸਟਮ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਕੋਲੋਂ ਕੀਤੀ ਗਈ ਪੜਤਾਲ ਦੌਰਾਨ ਇਹ ਖੁਲਾਸਾ ਹੋਇਆ ਕਿ ਦੋ ਕਰੋੜ ਤੋਂ ਵੱਧ ਭਾਰਤੀ ਮੁੱਲ ਦੀ ਵਿਦੇਸ਼ੀ ਕਰੰਸੀ ਤਸਕਰੀ ਰਾਹੀਂ ਭਾਰਤ ਵਿੱਚੋਂ ਬਾਹਰ ਲਿਜਾਈ ਗਈ ਹੈ ਅਤੇ ਲਗਭਗ ਪੰਜ ਕਰੋੜ ਰੁਪਏ ਮੁੱਲ ਦਾ ਸੋਨਾ ਤਸਕਰੀ ਰਾਹੀਂ ਭਾਰਤ ਲਿਆਂਦਾ ਗਿਆ ਹੈ। ਇਹ ਤਸਕਰੀ ਦੇਸ਼ ਦੇ ਵੱਖ ਵੱਖ ਹਵਾਈ ਅੱਡਿਆਂ ਰਾਹੀਂ ਕੀਤੀ ਗਈ ਹੈ। 



News Source link
#ਦਬਈ #ਜ #ਰਹ #ਔਰਤ #ਦ #ਕਬਜ #ਵਚ #ਵਦਸ #ਕਰਸ #ਬਰਮਦ

- Advertisement -

More articles

- Advertisement -

Latest article