24 C
Patiāla
Friday, May 3, 2024

ਕਰੋਏਸ਼ੀਆ ਤੇ ਮੋਰੱਕੋ ਦੀਆਂ ਟੀਮਾਂ ਆਖਰੀ 16 ਵਿੱਚ ਪੁੱਜੀਆਂ

Must read


ਦੋਹਾ, 1 ਦਸੰਬਰ

ਫੀਫਾ ਵਿਸ਼ਵ ਕੱਪ ਦੇ ਆਖਰੀ 16 ਗੇੜ ਵਿਚ ਅੱਜ ਦੋ ਹੋਰ ਟੀਮਾਂ ਪੁੱਜ ਗਈਆਂ ਹਨ। ਮੋਰੱਕੋ ਨੇ ਕੈਨੇਡਾ ਨੂੰ ਫਸਵੇਂ ਮੁਕਾਬਲੇ ਵਿਚ 2-1 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਮੋਰੱਕੋ ਨੇ ਗਰੁੱਪ ਐਫ ਵਿਚੋਂ ਆਖਰੀ 16 ਵਿਚ ਥਾਂ ਬਣਾਈ ਜਦਕਿ ਕੈਨੇਡਾ ਗਰੁੱਪ ਦੇ ਤਿੰਨੋਂ ਮੈਚ ਹਾਰ ਕੇ ਬਾਹਰ ਹੋ ਗਿਆ ਹੈ। ਇਸ ਮੈਚ ਦੇ ਤਿੰਨੋ ਗੋਲ ਪਹਿਲੇ ਅੱਧ ਵਿਚ ਹੋਏ। ਮੋਰੱਕੋ ਨੇ ਚੌਥੇ ਤੇ 23ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਕੈਨੇਡਾ ਨੇ ਪਹਿਲਾ ਗੋਲ 40ਵੇਂ ਮਿੰਟ ਵਿਚ ਕੀਤਾ। ਗਰੁੱਪ ਐਫ ਵਿਚ ਮੋਰੱਕੋ ਨਾਲ ਕਰੋਏਸ਼ੀਆ ਦੀ ਟੀਮ ਵੀ ਕੁਆਲੀਫਾਈ ਕਰ ਗਈ। ਗਰੁੱਪ ਐਫ ਵਿਚ ਕਰੋਏਸ਼ੀਆ ਤੇ ਬੈਲਜੀਅਮ ਦੀਆਂ ਟੀਮਾਂ ਦਾ ਮੈਚ ਡਰਾਅ ਰਿਹਾ ਪਰ ਕਰੋਏਸ਼ੀਆ ਦੀ ਟੀਮ ਪੰਜ ਅੰਕਾਂ ਨਾਲ ਅਗਲੇ ਗੇੜ ਵਿਚ ਦਾਖਲ ਹੋ ਗਈ। ਇਸ ਗਰੁੱਪ ਵਿਚ ਬੈਲਜੀਅਮ ਤੀਜੇ ਤੇ ਕੈਨੇਡਾ ਚੌਥੇ ਸਥਾਨ ’ਤੇ ਰਹੇ ਤੇ ਆਖਰੀ 16 ਵਿਚ ਥਾਂ ਨਾ ਬਣਾ ਸਕੇ। 





News Source link

- Advertisement -

More articles

- Advertisement -

Latest article