36.6 C
Patiāla
Monday, May 20, 2024

ਬਟਾਲਾ: ਦੋਸਤ ਹੀ ਨਿਕਲਿਆ ਅਕਾਲੀ ਨੇਤਾ ਦਾ ਕਾਤਲ

Must read


ਹਰਜੀਤ ਸਿੰਘ ਪਰਮਾਰ

ਬਟਾਲਾ, 29 ਨਵੰਬਰ

ਰਾਸ਼ਟਰੀ ਹਾਈਵੇਅ ‘ਤੇ ਪਿੰਡ ਘਸੀਟਪੁਰ ਨੇੜੇ ਅਕਾਲੀ ਆਗੂ ਦਾ ਬੀਤੀ ਰਾਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਸ਼ਨਾਖਤ ਅਜੀਤਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਸ਼ੇਖੂਪੁਰ ਵਜੋਂ ਹੋਈ ਹੈ। ਘਟਨਾ ਮੌਕੇ ਮ੍ਰਿਤਕ ਦਾ ਦੋਸਤ ਅੰਮ੍ਰਿਤਪਾਲ ਸਿੰਘ ਮੌਜੂਦ ਸੀ, ਜਿਸ ਦੇ ਬਿਆਨਾਂ ਦੇ ਆਧਾਰ ‘ਤੇ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਸੀ ਪਰ ਸਾਰੇ ਮਾਮਲੇ ‘ਚ ਉਸ ਸਮੇਂ ਹੈਰਾਨੀਜਨਕ ਮੋੜ ਆਇਆ, ਜਦੋਂ ਤਫਤੀਸ਼ ਦੌਰਾਨ ਅੰਮ੍ਰਿਤਪਾਲ ਸਿੰਘ ਹੀ ਕਥਿਤ ਕਾਤਲ ਨਿਕਲਿਆ। ਉਸ ਦੇ ਇੱਕ ਹੋਰ ਸਾਥੀ ਨੇ ਹੱਤਿਆ ਵਿੱਚ ਮਦਦ ਕੀਤੀ। ਐੱਸਐੱਸਪੀ ਬਟਾਲਾ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਜਦੋਂ ਘਟਨਾ ਸਬੰਧੀ ਸੂਚਨਾ ਮਿਲੀ ਤਾਂ ਪੁਲੀਸ ਨੇ ਮ੍ਰਿਤਕ ਦੇ ਦੋਸਤ ਅੰਮ੍ਰਿਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕਤਲ ਦਾ ਮੁਕੱਦਮਾ ਦਰਜ ਕਰਕੇ ਗੰਭੀਰਤਾ ਨਾਲ ਇਸ ਦੀ ਜਾਂਚ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਜੀਤਪਾਲ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੋਵੇਂ ਚੰਗੇ ਦੋਸਤ ਸਨ ਪਰ ਅੰਮ੍ਰਿਤਪਾਲ ਸਿੰਘ ਨੂੰ ਅਜੀਤਪਾਲ ਸਿੰਘ ‘ਤੇ ਉਸ ਦੇ ਸ਼ਰੀਕੇ ਵਾਲਿਆਂ ਨਾਲ ਸਬੰਧ ਰੱਖਣ ‘ਤੇ ਇਤਰਾਜ਼ ਸੀ। ਇਸੇ ਬਾਰੇ ਜਦੋਂ ਉਹ ਹੋਟਲ ਵਿੱਚ ਬੈਠੇ ਹੋਏ ਸਨ ਦੋਵਾਂ ਦੀ ਬਹਿਸ ਹੋ ਗਈ ਅਤੇ ਅੰਮ੍ਰਿਤਪਾਲ ਸਿੰਘ ਨੇ ਅਜੀਤਪਾਲ ਸਿੰਘ ‘ਤੇ ਗੋਲੀ ਚਲਾ ਦਿੱਤੀ ਅਤੇ ਬਾਅਦ ਵਿੱਚ ਕਹਾਣੀ ਘੜ੍ਹ ਕੇ ਲਾਸ਼ ਨੂੰ ਗੱਡੀ ਵਿੱਚ ਰੱਖ ਕੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਲੈ ਗਏ। ਮ੍ਰਿਤਕ ਦੀ ਪਤਨੀ ਬਲਾਕ ਸਮਿਤੀ ਦੀ ਮੈਂਬਰ ਵੀ ਰਹਿ ਚੁੱਕੀ ਹੈ।

ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਪੁਲੀਸ ਨੂੰ ਦੱਸਿਆ ਸੀ ਕਿ ਉਹ ਕਾਰ ‘ਤੇ ਆਪਣੇ ਪਿੰਡ ਵਾਪਸ ਜਾ ਰਹੇ ਸਨ ਕਿ ਜਦੋਂ ਉਹ ਪਿੰਡ ਘਸੀਟਪੁਰ ਨੇੜੇ ਪਹੁੰਚੇ ਤਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਨੂੰ ਰੋਕ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਕਾਰਨ ਅਜੀਤਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਜਿਸ ਹੋਟਲ ਵਿੱਚ ਦੋਵਾਂ ਦੀ ਬਹਿਸ ਹੋਈ ਉਹ ਹੋਟਲ ਵੀ ਮੁਲਜ਼ਮ ਦੇ ਰਿਸ਼ਤੇਦਾਰ ਹੈ ਅਤੇ ਹੋਟਲ ਮਾਲਕ ਗੁਰਮੁੱਖ ਸਿੰਘ ਨੇ ਇਸ ਵਾਰਦਾਤ ਵਿੱਚ ਉਸ ਦੀ ਕਥਿਤ ਮਦਦ ਵੀ ਕੀਤੀ।





News Source link

- Advertisement -

More articles

- Advertisement -

Latest article