29.1 C
Patiāla
Wednesday, May 8, 2024

ਬੀਜ ਫਾਰਮ ਸਥਾਪਤ ਕਰਨ ਲਈ ਖਰੀਦੀ ਜ਼ਮੀਨ ’ਚ ਅਨਿਯਮਤਾਵਾਂ ਦੀ ਹੋਵੇਗੀ ਜਾਂਚ: ਧਾਲੀਵਾਲ

Must read


ਚੰਡੀਗੜ੍ਹ, 28 ਨਵੰਬਰ

ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਸੂਬਾ ਸਰਕਾਰ 2008 ਵਿੱਚ ਅੰਮ੍ਰਿਤਸਰ ’ਚ ਕੌਮਾਂਤਰੀ ਸਰਹੱਦ ਨੇੜੇ ਇਕ ਬੀਜ ਫਾਰਮ ਸਥਾਪਤ ਕਰਨ ਲਈ 32 ਕਰੋੜ ਰੁਪਏ ’ਚ ਜ਼ਮੀਨ ਖਰੀਦੇ ਜਾਣ ਵਿੱਚ ਹੋਈਆਂ ਕਥਿਤ ਅਨਿਯਮਤਾਵਾਂ ਦੀ ਜਾਂਚ ਕਰੇਗੀ। ਮੰਤਰੀ ਨੇ ਕਿਹਾ ਕਿ ਰਾਣੀਆਂ ਪਿੰਡ ਵਿੱਚ ਸਰਹੱਦ ਕੋਲ 700 ਏਕੜ ਜ਼ਮੀਨ ਖੇਤੀਬਾੜੀ ਵਿਭਾਗ ਵੱਲੋਂ ‘ਕਾਫੀ ਜ਼ਿਆਦਾ’ ਕੀਮਤ ’ਤੇ ਖਰੀਦੀ ਗਈ ਸੀ। ਇੱਥੇ ਇਕ ਬਿਆਨ ਵਿੱਚ ਸ੍ਰੀ ਧਾਲੀਵਾਲ ਨੇ ਕਿਹਾ, ‘‘ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਜਦੋਂ ਸੁੱਚ ਸਿੰਘ ਲੰਗਾਹ ਖੇਤੀਬਾੜੀ ਮੰਤਰੀ ਸਨ ਅਤੇ ਕਾਹਨ ਸਿੰਘ ਪੰਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਨ, ਤਾਂ ਇਹ ਜ਼ਮੀਨ ਬਹੁਤ ਜ਼ਿਆਦਾ ਕੀਮਤ ’ਤੇ ਖਰੀਦੀ ਗਈ ਸੀ।’’ -ਪੀਟੀਆਈ





News Source link

- Advertisement -

More articles

- Advertisement -

Latest article