38 C
Patiāla
Sunday, May 5, 2024

ਭਾਰਤ ਸਰਕਾਰ ਦੇ ਘੱਟਗਿਣਤੀ ਮੰਤਰਾਲੇ ਨੇ ਇਸ ਸਾਲ ਪ੍ਰੀ-ਮੈਟ੍ਰਿਕ ਵਜ਼ੀਫ਼ੇ ਰੱਦ ਕੀਤੇ

Must read


ਜਗਮੋਹਨ ਸਿੰਘ

ਰੂਪਨਗਰ/ਘਨੌਲੀ, 26 ਨਵੰਬਰ

ਭਾਰਤ ਸਰਕਾਰ ਦੇ ਘੱਟਗਿਣਤੀ ਮੰਤਰਾਲਾ ਇਸ ਵਾਰ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਨਹੀਂ ਦੇ ਰਿਹਾ। ਘੱਟ ਗਿਣਤੀ ਮੰਤਰਾਲੇ ਦੇ ਕੇਂਦਰੀ ਨੋਡਲ ਅਫਸਰ ਅਦਿੱਤਿਆ ਸ਼ੇਖਰ ਸਿੰਘ ਵੱਲੋਂ ਆਨਲਾਈਨ ਅਪਲਾਈ ਕੀਤੇ ਵਜ਼ੀਫਿਆਂ ਨੂੰ ਇਹ ਇਤਰਾਜ਼ ਲਗਾਉਂਦਿਆਂ ਰੱਦ ਕਰ ਦਿੱਤਾ ਗਿਆ ਹੈ ਕਿ ਪਹਿਲੀ ਤੋਂ ਅੱਠਵੀਂ ਤੱਕ ਦੀਆਂ ਜਮਾਤਾਂ ਦੇ ਵਿਦਿਆਰਥੀ ਆਰਟੀਈ ਅਧੀਨ ਹਨ, ਇਸ ਲਈ ਇਹ ਵਿਦਿਆਰਥੀ ਸੈਸ਼ਨ 2022-23 ਤੋਂ ਘੱਟ ਗਿਣਤੀ ਵਜ਼ੀਫਾ ਸਕੀਮ ਦੇ ਯੋਗ ਨਹੀਂ ਹਨ। ਇਸ ਗੱਲ ਦਾ ਖੁਲਾਸਾ ਅੱਜ ਉਸ ਸਮੇਂ ਹੋਇਆ ਜਦੋਂ ਵੱਖ ਵੱਖ ਸਕੂਲਾਂ ਦੇ ਨੋਡਲ ਅਧਿਆਪਕਾਂ ਨੇ ਆਪੋ ਆਪਣੇ ਸਕੂਲਾਂ ਦੇ ਕੰਪਿਊਟਰਾਂ ’ਚ ਵਿਦਿਆਰਥੀਆਂ ਵੱਲੋਂ ਅਪਲਾਈ ਕੀਤੇ ਵਜ਼ੀਫਿਆਂ ਨੂੰ ਵੈਰੀਫਾਈ ਕਰਨ ਲਈ ਲਾ‌ਗਇਨ ਕੀਤਾ। ਪ੍ਰੀਮੈਟ੍ਰਿਕ ਘੱਟ ਗਿਣਤੀ ਵਜ਼ੀਫਾ ਸਕੀਮ ਪੰਜਾਬ ਦੇ ਸਟੇਟ ਨੋਡਲ ਅਫਸਰ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਇਸ ਸਬੰਧੀ ਕੇਂਦਰੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ।

 

 





News Source link

- Advertisement -

More articles

- Advertisement -

Latest article