29.7 C
Patiāla
Monday, May 6, 2024

ਐਲਨ ਮਸਕ ਵੱਲੋਂ ਟਵਿੱਟਰ ਦੇ ਮੁਅੱਤਲ ਖਾਤਿਆਂ ਨੂੰ ਮੁਆਫੀ ਦੇਣ ਦਾ ਐਲਾਨ

Must read


ਸਾਂ ਫਰਾਂਸਿਸਕੋ (ਅਮਰੀਕਾ), 25 ਨਵੰਬਰ

ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ ਦੇ ਨਵੇਂ ਮਾਲਕ ਐਲਨ ਮਸਕ ਨੇ ਕਿਹਾ ਕਿ ਉਹ ਮੁਅੱਤਲ ਖਾਤਿਆਂ ਨੂੰ ‘ਮੁਆਫੀ’ ਦੇ ਰਹੇ ਹਨ। ਮਸਕ ਨੇ ਟਵਿੱਟਰ ’ਤੇ ਇਕ ‘ਪੋਲ’ ਜਾਰੀ ਕੀਤਾ ਸੀ ਜਿਸ ਵਿੱਚ ਲੋਕਾਂ ਕੋਲੋਂ ਉਨ੍ਹਾਂ ਖਾਤਿਆਂ ਦੀ ਬਹਾਲੀ ਨੂੰ ਲੈ ਕੇ ਆਪੋ‘ਆਪਣਾ ਮਸ਼ਵਰਾ ਦੇਣ ਲਈ ਕਿਹਾ ਗਿਆ ਸੀ ਜਿਨ੍ਹਾਂ ਨੇ ‘ਕਾਨੂੰਨ ਨਹੀਂ ਤੋੜਿਆ ਹੈ ਜਾਂ ਕਿਸੇ ਤਰ੍ਹਾਂ ਦੇ ‘ਸਪੈਮ’ ਵਿੱਚ ਸ਼ਾਮਲ ਨਹੀਂ ਸਨ।’’ ਅਜਿਹੇ ਖਾਤਿਆਂ ਦੀ ਬਹਾਲੀ ਲਈ 72 ਫੀਸਦ ਵੋਟ ਕੀਤੇ ਗਏ। ਮਸਕ ਨੇ ‘ਪੋਲ’ ਦੇ ਨਤੀਜਿਆਂ ਤੋਂ ਬਾਅਦ ਲਿਖਿਆ, ‘‘ਲੋਕਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਅਗਲੇ ਹਫਤੇ ਤੋਂ ਮੁਆਫੀ ਦਿੱਤੀ ਜਾਵੇਗੀ। ਲੋਕਾਂ ਦੀ ਆਵਾਜ਼, ਭਗਵਾਨ ਦੀ ਆਵਾਜ਼ ਹੈ।’’ ਮਸਕ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦਾ ਖਾਤਾ ਬਹਾਲ ਕਰਦੇ ਹੋਏ ਪਿਛਲੇ ਹਫਤੇ ਵੀ ਲਾਤਿਨ ਭਾਸ਼ਾ ਦੇ ਇਸੇ ਮੁਹਾਵਰੇ ‘ਲੋਕਾਂ ਦੀ ਆਵਾਜ਼, ਭਗਵਾਨ ਦੀ ਆਵਾਜ਼ ਹੈ’ ਦਾ ਇਸਤੇਮਾਲ ਕੀਤਾ ਸੀ। -ਏਪੀ



News Source link

- Advertisement -

More articles

- Advertisement -

Latest article