23.9 C
Patiāla
Friday, May 3, 2024

ਅਕਸ਼ੈ ਪਾਤਰਾ ਨੇ ਮਿੱਡ-ਡੇਅ ਮੀਲ ਲਈ ਵੀਹ ਲੱਖ ਅਮਰੀਕੀ ਡਾਲਰ ਇਕੱਠੇ ਕੀਤੇ

Must read


ਵਾਸ਼ਿੰਗਟਨ, 24 ਨਵੰਬਰ

ਐੱਨਜੀਓ ਅਕਸ਼ੈ ਪਾਤਰਾ ਨੇ ਇੱਕ ਸਮਾਰੋਹ ਦੌਰਾਨ ਇਸ ਹਫ਼ਤੇ ਵੀਹ ਲੱਖ ਅਮਰੀਕੀ ਡਾਲਰ ਇਕੱਠੇ ਕੀਤੇ ਹਨ। ਇਹ ਰਕਮ ਭਾਰਤ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਮਿੱਡ-ਡੇਅ ਮੀਲ ਸਕੀਮ ਤਹਿਤ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਲਈ ਵਰਤੀ ਜਾਵੇਗੀ। 

ਅਕਸ਼ੈ ਪਾਤਰਾ ਫਾਊਂਡੇਸ਼ਨ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਸੰਸਥਾ ਵੱਲੋਂ ਨੇਵਾਰਕ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਕਰੀਬ 400 ਕਾਰੋਬਾਰੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਹੋਰਾਂ ਨੇ ਭਾਗ ਲਿਆ। ਅਕਸ਼ੈ ਪਾਤਰਾ ਇੰਡੀਆ ਦੇ ਸੀਈਓ ਸ਼੍ਰੀਧਰ ਵੇਂਕਾਤ ਨੇ ਦੱਸਿਆ ਕਿ ਸੰਸਥਾ ਵੱਲੋਂ ਇਕੱਠੀ ਕੀਤੀ ਗਈ ਰਕਮ ਭੋਜਨ ਅਤੇ ਸਿੱਖਿਆ ਲਈ ਵਰਤੀ ਜਾਵੇਗੀ। ਬਿਆਨ ਅਨੁਸਾਰ ਸਮਾਰੋਹ ਦੌਰਾਨ ਲੇਖਕ ਅਤੇ ਮਹਿਲਾ ਕਾਰੋਬਾਰੀ ਮਿਟਜ਼ੀ ਪੇਰਦੁਏ, ਕਾਰੋਬਾਰੀ ਐਸ਼ ਆਸ਼ੂਤੋਸ਼ ਅਤੇ ਐਮਵੇਅ ਗਲੋਬਲ ਦੇ ਸੀਈਓ ਮਿਲਿੰਦ ਪੰਤ ਵਿਚਾਲੇ ਸਿੱਖਿਆ ਦਾ ਜ਼ਿੰਦਗੀ ਅਤੇ ਕਾਰੋਬਾਰ ’ਤੇ ਪ੍ਰਭਾਵ, ਲੋਕ ਭਲਾਈ ਅਤੇ ਅਕਸ਼ੈ ਪਾਤਰਾ ਦੀ ਭੂਮਿਕਾ ਬਾਰੇ ਵਿਚਾਰ-ਚਰਚਾ ਕੀਤੀ ਗਈ। ਅਕਸ਼ੈ ਪਾਤਰਾ ਯੂਐੱਸਏ ਦੀ ਬੋਰਡ ਮੈਂਬਰ ਡਾ. ਰਚਨਾ ਕੁਲਕਰਨੀ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਹੈ ਕਿ ਭਾਰਤ ਵਿੱਚ ਕੋਈ ਵੀ ਬੱਚਾ ਭੋਜਨ ਦੀ ਘਾਟ ਕਾਰਨ ਸਿੱਖਿਆ ਤੋਂ ਵਾਂਝਾ ਨਾ ਰਹੇ। 

ਉਨ੍ਹਾਂ ਕਿਹਾ ਕਿ ਮਿੱਡ-ਡੇਅ ਮੀਲ ਪ੍ਰੋਗਰਾਮ ਤਹਿਤ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭੋਜਨ ਅਤੇ ਸਿੱਖਿਆ ਵਿੱਚੋਂ ਕਿਸੇ ਇੱਕ ਨੂੰ ਨਹੀਂ ਚੁਣਨਾ ਪਵੇਗਾ, ਸਗੋਂ ਇਹ ਦੋਵੇਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਜਾ ਸਕਣਗੇ। ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਲੋੜਵੰਦ ਬੱਚਿਆਂ ਨੂੰ ਸੰਤੁਲਿਤ ਭੋਜਨ ਮੁਹੱਈਆ ਕਰਵਾਉਣਾ ਅਤੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣਾ ਹੈ। -ਪੀਟੀਆਈ





News Source link

- Advertisement -

More articles

- Advertisement -

Latest article