29.1 C
Patiāla
Saturday, May 4, 2024

‘ਲੋਕ ਕੀ ਕਹਿਣਗੇ’ ਰਾਹੀਂ ਤੰਦਰੁਸਤੀ ਦਾ ਹੋਕਾ

Must read


ਕੈਲਗਰੀ: ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਵੱਲੋਂ 2018 ਅਤੇ 2019 ਵਿੱਚ ‘ਲੋਕ ਕੀ ਕਹਿਣਗੇ!’ ਬੈਨਰ ਹੇਠ ਘਰੇਲੂ ਹਿੰਸਾ, ਬੱਚਿਆਂ ਤੇ ਬਜ਼ੁਰਗਾਂ ਨਾਲ ਦੁਰਵਿਹਾਰ ਅਤੇ ਨਸ਼ਿਆਂ ਦੇ ਸੇਵਨ ਆਦਿ ਸਮਾਜਿਕ ਮੁੱਦਿਆਂ ਸਬੰਧੀ ਸਮਾਜ ਵਿੱਚ ਮੌਜੂਦ ਗਲਤਫ਼ਹਿਮੀਆਂ ਅਤੇ ਭ੍ਰਾਂਤੀਆਂ ਨੂੰ ਦੂਰ ਕਰਨ ਹਿੱਤ ਸਮਾਗਮ ਕਰਵਾਉਣੇ ਸ਼ੁਰੂ ਕੀਤੇ ਗਏ ਸਨ। ਇਸ ਲਈ ‘ਲੋਕ ਕੀ ਕਹਿਣਗੇ!’ ਬੈਨਰ ਹੇਠ ‘ਮਾਨਸਿਕ ਸਿਹਤ ਜਾਗਰੂਕਤਾ’ ਦਾ ਸਾਲਾਨਾ ਪ੍ਰੋਗਰਾਮ ਟੈਂਪਲ ਕਮਿਊਨਿਟੀ ਹਾਲ ਵਿੱਚ ਕੀਤਾ ਗਿਆ।

ਪ੍ਰੋਗਰਾਮ ਦੋ ਸੈਸ਼ਨਾਂ ਵਿੱਚ ਸੰਪੰਨ ਹੋਇਆ। ਪਹਿਲੇ ਸੈਸ਼ਨ ਵਿੱਚ ਤਿੰਨ ਬੁਲਾਰਿਆਂ, ਚਿਲਡਰਨ ਹਸਪਤਾਲ ਦੇ ਸਾਈਕੈਟਰੀ ਵਿਭਾਗ ਵਿੱਚ ਸੇਵਾ ਨਿਭਾ ਰਹੇ ਡਾ. ਅਬਦੁਲ ਰਹਿਮਾਨ, ਨਾਰਥ ਈਸਟ ਅਡਿਕਸ਼ਨ ਐਂਡ ਮੈਂਟਲ ਹੈਲਥ ਕਲੀਨਿਕ’ ਦੇ ਬਾਨੀ, ਫਿਜ਼ੀਸ਼ੀਅਨ ਅਤੇ ਮੈਡੀਕਲ ਡਾਕਟਰ ਹਰਬੀਰ ਸਿੰਘ ਗਿੱਲ ਅਤੇ ‘ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼’ ਦੇ ਕੇਸ ਮੈਨੇਜਰ ਤਾਨੀਆ ਭੁੱਲਰ ਨੇ ਕ੍ਰਮਵਾਰ ‘ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਦੀ ਲੋੜ, ਨਸ਼ਿਆਂ ਦੀ ਦੁਰਵਰਤੋਂ ਦਾ ਮਾਨਸਿਕ ਸਿਹਤ ’ਤੇ ਅਸਰ ਅਤੇ ਜਿਨਸੀ ਸੋਸ਼ਣ ਦਾ ਮਾਨਸਿਕ ਸਿਹਤ ’ਤੇ ਅਸਰ’ ਵਿਸ਼ਿਆਂ ’ਤੇ ਤੱਥਾਂ ਭਰਪੂਰ ਜਾਣਕਾਰੀ ਦਿੱਤੀ।

ਉਪਰੰਤ ਦੂਜਾ ‘ਹਾਜ਼ਰੀਨ ਦੀ ਸ਼ਮੂਲੀਅਤ’ ਸੈਸ਼ਨ ਸੀ। ਇਸ ਵਿੱਚ ਹਾਜ਼ਰੀਨ ਨੂੰ ਆਪਣੇ ਵਿਚਾਰ, ਚਿੰਤਾਵਾਂ, ਗ਼ਲਤਫਹਿਮੀਆਂ ਦਾ ਨਿਵਾਰਨ, ਸੁਝਾਅ ਜਾਂ ਟਿੱਪਣੀਆਂ ਦੇਣ ਲਈ ਆਖਿਆ ਗਿਆ। ਵਲੰਟੀਅਰਾਂ ਵੱਲੋਂ ਹਾਜ਼ਰੀਨ ਨੂੰ ਪੇਪਰ-ਪੈੱਨ ਦੇ ਕੇ ਆਪਣੀ ਗੱਲ ਲਿਖ ਕੇ ਦੇਣ ਲਈ ਜਾਂ ਮਾਈਕ ’ਤੇ ਬੋਲ ਕੇ ਵਿਚਾਰ ਸਾਂਝੇ ਕਰਨ ਲਈ ਉਤਸ਼ਾਹਤ ਕੀਤਾ ਗਿਆ। ਸਾਰੇ ਹਾਜ਼ਰੀਨ ਨੇ ਇਸ ਵਿੱਚ ਵਧ-ਚੜ੍ਹ ਕੇ ਭਾਗ ਲਿਆ। ਮਾਹਿਰਾਂ ਨੇ ਬੜੇ ਵਿਸਥਾਰ ਨਾਲ ਇਨ੍ਹਾਂ ਦੇ ਜਵਾਬ ਦਿੱਤੇ।

ਇਸ ਪ੍ਰੋਗਰਾਮ ਦੀ ਸਟੇਜ ਦਾ ਸੰਚਾਲਨ ਸਭਾ ਦੇ ਕੋਆਰਡੀਨੇਟਰ ਗੁਰਚਰਨ ਥਿੰਦ ਵੱਲੋਂ ਸੰਭਾਲਿਆ ਗਿਆ। ਪ੍ਰੋਗਰਾਮ ਦਾ ਅਗਾਜ਼ ਸੁਰਿੰਦਰ ਸੰਧੂ ਦੇ ਧਾਰਮਿਕ ਗੀਤ ਨਾਲ ਹੋਇਆ। ਸਭਾ ਦੇ ਪ੍ਰਧਾਨ ਬਲਵਿੰਦਰ ਬਰਾੜ ਨੇ ਸਭਾ ਦੀ 2020-2021 ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਐੱਮ.ਐੱਲ.ਏ. ਇਰਫਾਨ ਸਬੀਰ, ਦਵਿੰਦਰ ਤੂਰ ਅਤੇ ਕਾਊਂਸਲਰ ਰਾਜ ਧਾਲੀਵਾਲ ਵੱਲੋਂ ਤਿੰਨ ਬੁਲਾਰਿਆਂ ਨੂੰ ਸਨਮਾਨਤ ਕੀਤਾ ਗਿਆ। ਸਭਾ ਵੱਲੋਂ ਬਲਜਿੰਦਰ ਗਿੱਲ ਨੂੰ ਸਭਾ ਦੇ ‘ਸਭ ਤੋਂ ਸੀਨੀਅਰ ਮੈਂਬਰ ਦਾ ਸਨਮਾਨ’ ਅਤੇ ਬੇਟੀ ਅਮਰੀਤ ਗਿੱਲ ਨੂੰ ‘ਬਡਿੰਗ ਰਾਈਟਰ ਅਤੇ ਆਰਟਿਸਟ’ ਦਾ ਸਨਮਾਨ ਦਿੱਤਾ ਗਿਆ। ਕੋਵਿਡ ਮਹਾਮਾਰੀ ਸਮੇਂ ਮਾਸਕ ਅਤੇ ਕੱਪੜੇ ਦੇ ਥੈਲੇ ਸਿਉਣ ਦਾ ਕੰਮ ਕਰਨ ਲਈ ਸਭਾ ਦੇ ਮੈਂਬਰ ਸਰਬਜੀਤ ਉੱਪਲ, ਮੁਖਤਿਆਰ ਧਾਲੀਵਾਲ, ਸ਼ਰਨਜੀਤ ਸਿੱਧੂ, ਸੁਰਜੀਤ ਧੁੰਨਾ ਅਤੇ ਬਲਜਿੰਦਰ ਗਿੱਲ ਨੂੰ ਔਖੀ ਘੜੀ ਵੇਲੇ ਕਮਿਊਨਿਟੀ ਵਾਸਤੇ ਵਲੰਟੀਅਰ ਸੇਵਾਵਾਂ ਪ੍ਰਦਾਨ ਕਰਨ ਲਈ ਸਭਾ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਆ ਗਿਆ। ਐੱਮ.ਐੱਲ.ਏ. ਲੀਲਾ ਅਹੀਰ ਵੱਲੋਂ ਸਭਾ ਦੇ ਕਮਿਊਨਿਟੀ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਲਈ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਗਿਆ। ਸਭਾ ਦੀ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਨੂੰ ਉਨ੍ਹਾਂ ਦੀਆਂ ਪਿਛਲੇ ਬਾਰਾਂ ਸਾਲਾਂ ਦੌਰਾਨ ਕਮਿਊਨਿਟੀ ਪ੍ਰਤੀ ਨਿਭਾਈਆਂ ਵਲੰਟੀਅਰ ਸੇਵਾਵਾਂ ਨੂੰ ਅਲਬਰਟਾ ਦੇ ਲੈਫਟੀਨੈਂਟ ਗਵਰਨਰ ‘ਸਲਮਾ ਲਖਾਨੀ’ ਵੱਲੋਂ ਮਾਨਤਾ ਦਿੰਦੇ ਹੋਏ ‘ਕੁਈਨ ਐਲਿਜ਼ਬੈੱਥ ਸੈਕੰਡਜ਼ ਪਲੈਟੀਨਮ ਜੁਬਲੀ ਮੈਡਲ’ ਨਾਲ ਨਿਵਾਜਿਆ ਗਿਆ। ਸਮਾਗਮ ਦੌਰਾਨ ਐੱਮ.ਐੱਲ.ਏ. ਇਰਫਾਨ ਸਬੀਰ ਵੱਲੋਂ ਇਹ ਮੈਡਲ ਅਤੇ ਮਾਨਤਾ ਪੱਤਰ ਗੁਰਚਰਨ ਕੌਰ ਥਿੰਦ ਨੂੰ ਭੇਟ ਕੀਤਾ ਗਿਆ।

ਸਭਾ ਦੇ ਉਪ-ਪ੍ਰਧਾਨ ਗੁਰਦੀਸ਼ ਗਰੇਵਾਲ ਨੇ ਸਿਹਤ ਸਬੰਧੀ ਆਪਣੇ ਰਚੇ ਟੱਪੇ ਪੇਸ਼ ਕੀਤੇ। ਅਮਰਜੀਤ ਵਿਰਦੀ ਅਤੇ ਅਮਰਜੀਤ ਸੱਗੂ ਨੇ ਲੋਕ-ਹਿਤੂ ਗੀਤ ਗਾਇਆ। ਅੰਤ ਵਿੱਚ ਸਭਾ ਵੱਲੋਂ ਬਲਵਿੰਦਰ ਬਰਾੜ ਦਾ ਵਿਸ਼ੇਸ਼ ਤੌਰ ’ਤੇ ਇਸ ਮੌਕੇ ਲਈ ਮਾਨਸਿਕ ਸਿਹਤ ਜਾਗਰੂਕਤਾ ਸਬੰਧੀ ਲਿਖਿਆ ਸਕਿੱਟ ‘ਚੁੱਪ ਦਾ ਗੋਲ਼ਾ’ ਪੇਸ਼ ਕੀਤਾ ਗਿਆ। ਜਿਸ ਦੀ ਪੇਸ਼ਕਾਰੀ ਗੁਰਤੇਜ ਸਿੱਧੂ, ਅਮਰਜੀਤ ਸੱਗੂ, ਜੁਗਿੰਦਰ ਪੁਰਬਾ, ਸਰਬਜੀਤ ਜਵੰਦਾ ਅਤੇ ਸੁਖਮਣੀ ਵੱਲੋਂ ਕੀਤੀ ਗਈ। ਸਭਾ ਦੀਆਂ ਸਾਰੀਆਂ ਮੈਂਬਰਾਂ ਇਸ ਸਾਲਾਨਾ ਪ੍ਰੋਗਰਾਮ ਦੀ ਕਾਮਯਾਬੀ ਲਈ ਵਧਾਈ ਦੀਆਂ ਪਾਤਰ ਹਨ। ਖਾਸ ਤੌਰ ’ਤੇ ਕਿਰਨ ਕਲਸੀ, ਬਲਜੀਤ ਜਠੌਲ, ਤਰਨਜੀਤ ਪਰਮਾਰ, ਅੰਮ੍ਰਿਤ, ਗੁਰਤੇਜ ਸਿੱਧੂ, ਅਮਰਜੀਤ ਸੱਗੂ, ਸੁਰਜੀਤ ਢਿੱਲੋਂ, ਬਲਜਿੰਦਰ ਗਿੱਲ, ਸ਼ਰਨਜੀਤ ਸਿੱਧੂ ਅਤੇ ਹੋਰ ਸਾਰੀਆਂ ਭੈਣਾਂ ਜਿਨ੍ਹਾਂ ਨੇ ਆਪਣੀਆਂ ਡਿਊਟੀਆਂ ਖੜ੍ਹੀ ਲੱਤ ਨਿਭਾਈਆਂ। ਮਾਨਸਿਕ ਸਿਹਤ ਅਤੇ ਹੋਰ ਵਿਸ਼ਿਆਂ ਸਬੰਧੀ ਲੋੜੀਂਦੀ ਜਾਣਕਾਰੀ ਦੇਣ ਲਈ ‘ਸੈਂਟਰ ਫਾਰ ਨਿਊਕਮਰਜ਼’ ‘ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ (ਪੀਸੀਐੱਚਐੱਸ) ਅਤੇ ਨਾਰਥ ਈਸਟ ਅਡਿਕਸ਼ਨ ਐਂਡ ਮੈਂਟਲ ਹੈਲਥ ਕਲੀਨਿਕ’ (ਐੱਨ.ਏ.ਐੱਮ.) ਵੱਲੋਂ ਜਾਣਕਾਰੀ ਪੈਂਫਲੈੱਟ ਵੰਡੇ ਗਏ। ਇਹ ਈਵੈਂਟ ‘ਐਕਸ਼ਨ ਡਿਗਨਿਟੀ’ ਸੰਸਥਾ ਅਤੇ ਕਾਊਂਸਲਰ ਰਾਜ ਧਾਰੀਵਾਲ ਦੇ ਸਹਿਯੋਗ ਨਾਲ ਸਭਾ ਵੱਲੋਂ ਸਫਲਤਾ ਪੂਰਵਕ ਨੇਪਰੇ ਚਾੜਿ੍ਹਆ ਗਿਆ ਹੈ। 



News Source link
#ਲਕ #ਕ #ਕਹਣਗ #ਰਹ #ਤਦਰਸਤ #ਦ #ਹਕ

- Advertisement -

More articles

- Advertisement -

Latest article