35.6 C
Patiāla
Monday, May 6, 2024

ਭਾਰਤ ਮਾਲਾ ਸੜਕ ਪ੍ਰਾਜੈਕਟ: ਕਿਸਾਨਾਂ ਨੇ ਬੰਦੀ ਬਣਾਏ ਅਧਿਕਾਰੀ ਛੱਡੇ

Must read


ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 18 ਨਵੰਬਰ

ਬਲਾਕ ਸ਼ਹਿਣਾ ਦੇ ਪਿੰਡ ਲੀਲੋ ਕੋਲ ਭਾਰਤ ਮਾਲਾ ਸੜਕ ਪ੍ਰਾਜੈਕਟ ਤਹਿਤ ਖੇਤਾਂ ’ਚ ਸੜਕ ਦੀਆਂ ਬੁਰਜੀਆਂ ਲਾਉਣ ਅਤੇ ਜ਼ਮੀਨੀ ਸਰਵੇਖਣ ਕਰਨ ’ਤੇ ਬੰਦੀ ਬਣਾਏ ਗਏ ਅਧਿਕਾਰੀਆਂ ਨੂੰ ਅੱਜ ਲਿਖਤੀ ਸਮਝੌਤੇ ਮਗਰੋਂ ਛੱਡ ਦਿੱਤਾ ਗਿਆ ਹੈ। ਸਰਵੇਖਣ ਦੇ ਵਿਰੋਧ ਦੌਰਾਨ ਕਿਸਾਨ ਜਥੇਬੰਦੀ ਵੱਲੋਂ ਸਰਵੇਖਣ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ। ਕਿਸਾਨ ਜਥੇਬੰਦੀਆਂ ਅਤੇ ਸਰਵੇਖਣ ਲਈ ਆਏ ਭਾਰਤ ਮਾਲਾ ਸੜਕ ਪ੍ਰਾਜੈਕਟ ਦੇ ਅਧਿਕਾਰੀਆਂ ਵਿਚਾਲੇ ਲਿਖਤੀ ਸਮਝੌਤਾ ਹੋਣ ਮਗਰੋਂ ਕਿਸਾਨਾਂ ਨੇ ਬੰਦੀ ਬਣਾਏ ਅਧਿਕਾਰੀਆਂ ਨੂੰ ਛੱਡ ਦਿੱਤਾ ਹੈ।

ਇਸ ਸਮਝੌਤੇ ’ਚ ਕਿਹਾ ਗਿਆ ਹੈ ਕਿ ਜਿੰਨਾ ਚਿਰ ਆਹਮੋ-ਸਾਹਮਣੇ ਬੈਠ ਕੇ ਜ਼ਮੀਨਾਂ ਦੀ ਕੀਮਤ ਅਤੇ ਹੋਰ ਸ਼ਰਤਾਂ ਤੈਅ ਨਹੀਂ ਹੁੰਦੀਆਂ ਉਦੋਂ ਤੱਕ ਭਾਰਤ ਮਾਲਾ ਪ੍ਰਾਜੈਕਟ ਦੇ ਅਧਿਕਾਰੀ ਜ਼ਿਲ੍ਹੇ ਦੇ ਕਿਸੇ ਵੀ ਪਿੰਡ ਵਿੱਚ ਨਹੀਂ ਆਉਣਗੇ। ਲਗਪਗ ਅੱਠ ਘੰਟੇ ਬੰਦੀ ਬਣਾ ਕੇ ਰੱਖਣ ਤੋਂ ਬਾਅਦ ਅਧਿਕਾਰੀਆਂ ਨੂੰ ਛੱਡਿਆ ਗਿਆ। ਸਮਝੌਤਾ ਮੀਟਿੰਗ ਵਿੱਚ ਪ੍ਰਾਜੈਕਟ ਡਾਇਰੈਕਟਰ ਐੱਲ. ਸਚਦੇਵਾ, ਡੀ.ਆਰ. ਬਲਕਰਨ, ਨਵਚੇਤਨ ਸਿੰਘ ਮੈਨੇਜਰ ਟੈਕਨੀਕਲ ਸੈੱਲ, ਤਹਿਸੀਲਦਾਰ ਸੁਰਿੰਦਰ ਪੱਬੀ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਥਾਣਾ ਸ਼ਹਿਣਾ ਦੇ ਐੱਸਐੱਚਓ ਜਗਦੇਵ ਸਿੰਘ, ਥਾਣਾ ਭਦੌੜ ਦੇ ਐੱਸਐੱਚਓ ਬਲਤੇਜ ਸਿੰਘ ਅਤੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ, ਬੀਕੇਯੂ (ਡਕੌਂਦਾ) ਦੇ ਇਕਾਈ ਪ੍ਰਧਾਨ ਜਗਸੀਰ ਸਿੰਘ, ਭੋਲਾ ਸਿੰਘ ਛੰਨਾ, ਰਾਮ ਸਿੰਘ ਸ਼ਹਿਣਾ, ਕਰਮਜੀਤ ਕੌਰ ਮਹਿਲਾ ਇਕਾਈ ਪ੍ਰਧਾਨ ਸੰਧੂ ਕਲਾਂ ਅਤੇ ਰੋਡ ਸੰਘਰਸ਼ ਕਮੇਟੀ ਦੇ ਮੈਂਬਰ ਹਾਜ਼ਰ ਸਨ। 





News Source link

- Advertisement -

More articles

- Advertisement -

Latest article