37.4 C
Patiāla
Sunday, May 12, 2024

ਪਰਵਾਸੀ ਕਾਵਿ

Must read


ਸੁਖਚੈਨ ਸਿੰਘ, ਠੱਠੀ ਭਾਈ

ਆਪਣਾ ਆਪ ਲੁਕਾਉਂਦਾ ਫਿਰਦੈ

ਦੂਜਿਆਂ ਨੂੰ ਸਮਝਾਉਂਦਾ ਫਿਰਦੈੂ

ਕਿੰਨੀ ਕੁ ਗੱਲ ਹਜ਼ਮ ਕਰ ਲਈਏ

ਈਰਖਾ ਸਾੜਾ ਪਾਉਂਦਾ ਫਿਰਦੈ।

ਆਪਣੇ ਆਪ ਵਿੱਚ ਬਣਿਆਂ ਫਿਰਦੈ

ਘਰ ਦਿਆਂ ਨਾਲ ਲੜਿਆ ਫਿਰਦੈ।

ਮੈਂਬਰ ਘਰ ਦਾ ਸੁਣਦਾ ਕੋਈ ਨਹੀਂ

ਬਾਹਰ ਨਾਢੂ ਖਾਂ ਬਣਿਆਂ ਫਿਰਦੈ।

ਗੱਲ ਤਾਰਨ ਦੀ ਕਰਦਾ ਫਿਰਦੈ

ਅੰਦਰੋਂ ਆਪ ਤੂੰ ਡਰਦਾ ਫਿਰਦੈ।

ਤੇਰੇ ਸਾਹਾਂ ਦਾ ਭਰੋਸਾ ਕੋਈ ਨ੍ਹੀਂ

ਗਵਾਹੀ ਹੋਰਾਂ ਦੀ ਭਰਦਾ ਫਿਰਦੈ।

ਬੰਦਿਆਂ ਮੈਂ ਮੈਂ ਕਰਦਾ ਫਿਰਦੈ

ਆਪਣਿਆਂ ਲਈ ਮਰਦਾ ਫਿਰਦੈ।

ਸੁਖਚੈਨ, ਅੰਤ ਕਿਸੇ ਨਾ ਨਾਲ ਖਲੋਣਾ

ਕਿਉਂ ਅੰਦਰੋਂ ਅੰਦਰੀ ਖਰਦਾ ਫਿਰਦੈ।

ਸੰਪਰਕ: 00971527632924

ਸੁਖਵਿੰਦਰ ਕੌਰ ਸਿੱਧੂ

ਪੈਂਤੀ

ਆ ਜਾ ਪੁੱਤ ਜੀਤੇ ਇੱਕ ਗੱਲ ਸਮਝਾਵਾਂ ਵੇ

ਲਿਆ ਤੇਰਾ ਕੈਦਾ ਤੈਨੂੰ ਪੈਂਤੀ ਸਿਖਾਵਾਂ ਵੇ।

ੳ ਅ ੲ ਸ ਹ ਬੋਲੋ ਭਾਈ

ਰੱਖੋ ਨਾ ਲੁਕੋ ਕੇ ਭੇਤ ਸਾਰੇ ਖੋਲ੍ਹੋ ਭਾਈ।

ਕ ਖ ਗ ਘ ਙ ਸਾਨੂੰ ਆਖਦਾ

ਕਰੋ ਸਤਿਕਾਰ ਸਦਾ ਮਾਈ ਬਾਪ ਦਾ।

ਚ ਛ ਜ ਝ ਞ ਤੁਕ ਅਗਲੀ

ਚੁੱਕਦਾ ਜੋ ਪੈਰ ਸੋਚ ਭੁੱਲ ਨਹੀਂ ਲੱਗਦੀ।

ਟ ਠ ਡ ਢ ਣ ਖੜ੍ਹੇ ਬੇਲੀਓ

ਟੌਹਰ ਉਹਦੀ ਹੁੰਦੀ ਜਿਹੜਾ ਪੜ੍ਹੇ ਬੇਲੀਓ।

ਤ ਥ ਦ ਧ ਨ ਸਾਰੇ ਬੋਲੀਏ

ਤੱਕੜੀ ਦਾ ਤੋਲ ਨਾ ਜੀ ਘੱਟ ਤੋਲੀਏ।

ਪ ਫ ਬ ਭ ਮ ਪਾਈ ਜੱਫੀ ਏ

ਮਾਪਿਆਂ ਦੀ ਸ਼ਾਨ ਸਦਾ ਉੱਚੀ ਰੱਖੀਏ।

ਯ ਰ ਲ ਵ ੜ ਯਾਦਾਂ ਛੱਡੀਆਂ

ਯੱਕਿਆਂ ਨੂੰ ਛੱਡ ਆਈਆਂ ਮੋਟਰ ਗੱਡੀਆਂ।

ਗੁਰਮੁਖੀ ਪੈਂਤੀ ਗੱਲਾਂ ਬਹੁਤ ਸਿਖਾਉਂਦੀ ਏ

ਭਟਕਦੇ ‘ਸਿੱਧੂ’ ਤਾਈਂ ਰਾਹ ਦਿਖਾਉਂਦੀ ਏ।

ਸੰਪਰਕ: +1 778-522-1977



News Source link
#ਪਰਵਸ #ਕਵ

- Advertisement -

More articles

- Advertisement -

Latest article