30.8 C
Patiāla
Saturday, May 11, 2024

ਇਰਾਨ ਦੇ ਦੋ ਸ਼ਹਿਰਾਂ ਵਿੱਚ ਗੋਲੀਬਾਰੀ; ਸੱਤ ਮੌਤਾਂ

Must read


ਦੁਬਈ, 17 ਨਵੰਬਰ

ਇਰਾਨ ਦੇ ਦੋ ਸ਼ਹਿਰਾਂ ਵਿੱਚ ਗੋਲੀਬਾਰੀ ਕਾਰਨ ਸੱਤ ਮੌਤਾਂ ਹੋ ਗਈਆਂ। ਸਰਕਾਰੀ ਟੀਵੀ ਦੀ ਖ਼ਬਰ ਅਨੁਸਾਰ ਇਰਾਨ ਦੇ ਸ਼ਹਿਰ ਇਜ਼ੇਹ ਵਿੱਚ ਕੁੱਝ ਬੰਦੂਕਧਾਰੀਆਂ ਨੇ ਬੁੱਧਵਾਰ ਨੂੰ ਇੱਕ ਬਾਜ਼ਾਰ ਵਿੱਚ ਗੋਲੀਬਾਰੀ ਕੀਤੀ, ਜਿਸ ਕਾਰਨ ਦੋ ਮਹਿਲਾਵਾਂ ਸਣੇ ਘੱਟੋ-ਘੱਟ ਪੰਜ ਜਣਿਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਨਾਗਰਿਕ ਅਤੇ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ। ਸਰਕਾਰੀ ਖ਼ਬਰ ਏਜੰਸੀ ‘ਆਈਆਰਐੱਨਏ’ ਅਨੁਸਾਰ ਇੱਕ ਵੱਖਰੇ ਹਮਲੇ ਦੌਰਾਨ ਇਰਾਨ ਦੇ ਇਸਫ਼ਹਾਨ ਸ਼ਹਿਰ ਵਿੱਚ ਵੀ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿੱਚ ਨੀਮ ਫ਼ੌਜੀ ਬਲ ਦੇ ਦੋ ਜਵਾਨਾਂ ਦੀ ਜਾਨ ਚਲੀ ਗਈ। ਦੋਵਾਂ ਹਮਲਿਆਂ ਵਿੱਚ ਬੰਦੂਕਧਾਰੀ ਕਥਿਤ ਤੌਰ ’ਤੇ ਮੋਟਰਸਾਈਕਲ ’ਤੇ ਸਵਾਰ ਸਨ। ਹਾਲਾਂਕਿ ਅਜੇ ਤੱਕ ਹਮਲੇ ਦੀ ਵਜ੍ਹਾ ਪਤਾ ਨਹੀਂ ਲੱਗ ਸਕੀ ਹੈ। ਇਜ਼ੇਹ ਵਿੱਚ ਹੋਏ ਹਮਲੇ ਦੌਰਾਨ ਦਸ ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿਨ੍ਹਾਂ ਵਿੱਚ ਸੁਰੱਖਿਆ ਕਰਮੀ ਵੀ ਸ਼ਾਮਲ ਹਨ। ਸਰਕਾਰੀ ਟੈਲੀਵਿਜ਼ਨ ਅਨੁਸਾਰ ਹਮਲੇ ਦਾ ਨਾਤਾ ਇਰਾਨ ਦੀ ਪੁਲੀਸ ਹਿਰਾਸਤ ’ਚ ਇੱਕ ਲੜਕੀ ਦੀ ਮੌਤ ਸਬੰਧੀ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਦੇਸ਼ ਪੱਧਰੀ ਪ੍ਰਦਰਸ਼ਨਾਂ ਨਾਲ ਹੋਣ ਦੇ ਵੀ ਕੋਈ ਸਬੂਤ ਨਹੀਂ ਮਿਲੇ ਹਨ।

ਖੁਜ਼ੇਸਤਾਨ ਸੂਬੇ ਦੇ ਡਿਪਟੀ ਗਵਰਨਰ ਵਲੀਉਲ੍ਹਾ ਹਯਾਤੀ ਨੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਇਜ਼ੇਹ ਵਿੱਚ ਮਾਰੇ ਗ ਵਿਅਕਤੀਆਂ ਵਿੱਚ ਇੱਕ ਮੁਟਿਆਰ ਅਤੇ ਇੱਕ ਮਹਿਲਾ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਇਰਾਨ ਵਿੱਚ ਪੁਲੀਸ ਹਿਰਾਸਤ ਦੌਰਾਨ 22 ਸਾਲਾ ਮੁਟਿਆਰ ਅਮੀਨੀ ਦੀ ਮੌਤ ਖ਼ਿਲਾਫ਼ ਲੋਕ ਸਤੰਬਰ ਤੋਂ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। -ਏਪੀ





News Source link

- Advertisement -

More articles

- Advertisement -

Latest article