26.6 C
Patiāla
Monday, April 29, 2024

ਸੁਖਵਿੰਦਰ ਕੌਰ ਆਹੀ ਅਤੇ ਝਲਮਣ ਸਿੰਘ ਢੰਡਾ ਦਾ ਸਨਮਾਨ

Must read


ਬ੍ਰਿਸਬੇਨ: ਆਸਟਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ ਵੱਲੋਂ ਸਥਾਨਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਕ ਅਦਬੀ ਪ੍ਰੋਗਰਾਮਾਂ ਦੀ ਲੜੀ ਤਹਿਤ ਨਵੰਬਰ ਮਹੀਨੇ ਦਾ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਇੰਗਲੈਂਡ ਤੋਂ ਆਏ ਨਾਮਵਰ ਗੀਤਕਾਰ/ਕਵੀਸ਼ਰ ਸਰਦਾਰ ਝਲਮਣ ਸਿੰਘ ਢੰਡਾ ਅਤੇ ਭਾਰਤ ਤੋਂ ਆਈ ਕਵਿੱਤਰੀ ਸੁਖਵਿੰਦਰ ਕੌਰ ਆਹੀ ਦਾ ਸਨਮਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਉਸ ਨੇ ਆਈਆਂ ਹੋਈਆਂ ਦੋਵੇਂ ਸ਼ਖ਼ਸੀਅਤਾਂ ਦੀਆਂ ਲਿਖਤਾਂ ਅਤੇ ਜੀਵਨ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਜੀ ਆਇਆਂ ਆਖਿਆ। ਉਸ ਨੇ ਸੰਖੇਪ ਵਿੱਚ ਇਪਸਾ ਦੇ ਇਤਿਹਾਸ ਅਤੇ ਸਾਹਿਤਕ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ। ਇਸ ਸਮਾਗਮ ਵਿੱਚ ਅਮਰੀਕਾ ਵੱਸਦੇ ਗੀਤਕਾਰ ਜਰਨੈਲ ਘੋਲੀਆ ਦੀ ਕਾਵਿ ਪੁਸਤਕ ‘ਬਲਦੇ ਭਾਂਬੜ’ ਲੋਕ ਅਰਪਣ ਕੀਤੀ ਗਈ।

ਸਮਾਗਮ ਦੇ ਦੂਸਰੇ ਭਾਗ ਵਿੱਚ ਕਵੀ ਦਰਬਾਰ ਕਰਾਇਆ ਗਿਆ, ਜਿਸ ਵਿੱਚ ਸਭ ਤੋਂ ਪਹਿਲਾਂ ਕਵਿੱਤਰੀ ਸੁਖਵਿੰਦਰ ਕੌਰ ਆਹੀ ਨੇ ਆਪਣੇ ਬਚਪਨ, ਜਵਾਨੀ ਅਤੇ ਵਿਆਹ ਆਦਿ ਦੇ ਬਹੁਤ ਦਿਲਚਸਪ ਪ੍ਰਸੰਗ ਸੁਣਾ ਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ, ਨਾਲ ਦੀ ਨਾਲ ਉਸ ਨੇ ਆਪਣੀਆਂ ਕਿਤਾਬਾਂ ਵਿੱਚੋਂ ਅਨੇਕਾਂ ਰਚਨਾਵਾਂ ਬੋਲ ਕੇ ਅਤੇ ਗਾ ਕੇ ਸਮਾਂ ਬੰਨ੍ਹ ਦਿੱਤਾ। ਉਸ ਤੋਂ ਬਾਅਦ ਇੰਗਲੈਂਡ ਤੋਂ ਆਏ ਕਵੀਸ਼ਰ/ਗੀਤਕਾਰ ਝਲਮਣ ਸਿੰਘ ਝੰਡਾ ਨੇ ਆਪਣੀ ਜੀਵਨ ਯਾਤਰਾ ਅਤੇ ਆਪਣੇ ਗੀਤਕਾਰੀ ਦੇ ਸਫ਼ਰ ਨਾਲ ਸਾਂਝ ਪਵਾਉਂਦਿਆਂ ਅਨੇਕਾਂ ਪਹਿਲੂਆਂ ’ਤੇ ਰੌਸ਼ਨੀ ਪਾਈ। ਉਸ ਨੇ ਆਪਣੇ ਪ੍ਰਸਿੱਧ ਗੀਤ ਅਤੇ ਕਵੀਸ਼ਰੀ ਸੁਣਾ ਕੇ ਸਰੋਤਿਆਂ ਦਾ ਦਿਲ ਜਿੱਤ ਲਿਆ।

ਮਹਿਮਾਨ ਲੇਖਕਾਂ ਤੋਂ ਬਾਅਦ ਸਥਾਨਕ ਕਲਾਕਾਰਾਂ ਵਿੱਚ ਗੀਤਕਾਰ ਸੁਰਜੀਤ ਸੰਧੂ, ਹਰਕੀ ਵਿਰਕ, ਗੀਤਕਾਰ ਨਿਰਮਲ ਦਿਓਲ, ਸਰਬਜੀਤ ਸੋਹੀ, ਗੁਰਜਿੰਦਰ ਸਿੰਘ ਸੰਧੂ, ਅਮਨਪ੍ਰੀਤ ਕੌਰ ਟੱਲੇਵਾਲ, ਇਕਬਾਲ ਸਿੰਘ ਧਾਮੀ, ਹਰਜੀਤ ਕੌਰ ਸੰਧੂ, ਸੈਮੀ ਸਿੱਧੂ, ਪਾਲ ਰਾਊਕੇ, ਗੀਤਕਾਰ ਰੱਤੂ ਰੰਧਾਵਾ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਗੁਰਜਿੰਦਰ ਸੰਧੂ ਦੀ ਤਰੰਨੁਮ ਵਿੱਚ ਬੋਲੀ ਗਈ ਗ਼ਜ਼ਲ ਬਹੁਤ ਸਲਾਹੀ ਗਈ। ਇਸ ਸਮਾਗਮ ਵਿੱਚ ਕਵਿੱਤਰੀ ਸੁਖਵਿੰਦਰ ਕੌਰ ਆਹੀ ਦੁਆਰਾ ਲਿਖਿਆ ਅਤੇ ਗਾਇਕ ਬਖ਼ਸ਼ੀਸ਼ ਲਾਹੋਰੀਆ ਦੁਆਰਾ ਗਾਇਆ ਗਿਆ ਗੀਤ ‘ਜੇ ਤੂੰ ਆ ਜੇਂ’ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਅਮਰਜੀਤ ਮਾਹਲ, ਕਬੱਡੀ ਪ੍ਰਮੋਟਰ ਬਲਦੇਵ ਨਿੱਜਰ, ਇਪਸਾ ਦੇ ਸੰਸਥਾਪਕ ਚੇਅਰਮੈਨ ਜਰਨੈਲ ਬਾਸੀ, ਕਿਰਨਦੀਪ ਸਿੰਘ ਵਿਰਕ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਬਾਖੂਬੀ ਨਿਭਾਈ ਗਈ।



News Source link
#ਸਖਵਦਰ #ਕਰ #ਆਹ #ਅਤ #ਝਲਮਣ #ਸਘ #ਢਡ #ਦ #ਸਨਮਨ

- Advertisement -

More articles

- Advertisement -

Latest article