33.7 C
Patiāla
Sunday, May 19, 2024

ਤੁਰਕੀ ’ਚ ਬੰਬ ਧਮਾਕਾ, 6 ਹਲਾਕ

Must read


ਇਸਤਾਂਬੁਲ, 13 ਨਵੰਬਰ

ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੋਗਾਂ ਨੇ ਅੱਜ ਕਿਹਾ ਕਿ ਇਸਤਾਂਬੁਲ ਵਿੱਚ ਪੈਦਲ ਚਲਦੇ ਰਾਹਗੀਰਾਂ ਲਈ ਬਣਾਏ ਪ੍ਰਮੁੱਖ ਆਮ ਰਸਤੇ ’ਤੇ ‘ਬੰਬ ਹਮਲੇ’ ਨਾਲ ਵੱਡਾ ਧਮਾਕਾ ਹੋਇਆ ਹੈ। ਧਮਾਕੇ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਜੀ-20 ਸਿਖਰ ਵਾਰਤਾ ਲਈ ਇੰਡੋਨੇਸ਼ੀਆ ਰਵਾਨਾ ਹੋਣ ਤੋਂ ਪਹਿਲਾਂ ਅਰਦੋਗਾਂ ਨੇ ਧਮਾਕੇ ਨੂੰ ‘ਵਿਸ਼ਵਾਸਘਾਤੀ ਹਮਲਾ’ ਦੱਸਦਿਆਂ ਕਿਹਾ ਕਿ ਸਾਜ਼ਿਸ਼ਘਾੜਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਅਰਦੋਗਾਂ ਨੇ ਕਿਹਾ ਕਿ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੋ ਨੇ ਹਸਪਤਾਲ ’ਚ ਦਮ ਤੋੜਿਆ। ਇਸਤਾਂਬੁਲ ਦੇ ਰਾਜਪਾਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਮਲੇ ’ਚ 54 ਵਿਅਕਤੀ ਜ਼ਖਮੀ ਹੋਏ ਹਨ। -ੲੇਪੀ





News Source link

- Advertisement -

More articles

- Advertisement -

Latest article