38.1 C
Patiāla
Sunday, April 28, 2024

ਕ੍ਰਿਪਟੋ ਐਕਸਚੇਂਜ ਐਫਟੀਐਕਸ ’ਚੋਂ ਇਕ ਅਰਬ ਡਾਲਰ ਗਾਇਬ!

Must read


ਨਿਊਯਾਰਕ/ਕੈਨਬਰਾ: ਬਾਹਮਾਸ ਅਧਾਰਿਤ ਕ੍ਰਿਪਟੋ ਕਰੰਸੀ ਫਰਮ ‘ਐਫਟੀਐਕਸ’ ਦੀਵਾਲੀਆ ਹੋ ਗਈ ਹੈ। ਲੋਕਾਂ ਦੇ ਕਰੀਬ ਇਕ ਅਰਬ ਅਮਰੀਕੀ ਡਾਲਰ ਕ੍ਰਿਪਟੋ ਐਕਸਚੇਂਜ ਐਫਟੀਐਕਸ ਤੋਂ ਗਾਇਬ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਐਕਸਚੇਂਜ ਦੇ ਸੰਸਥਾਪਕ ਸੈਮ ਬੈਂਕਮੈਨ-ਫਰਾਈਡ ਨੇ ਗੁਪਤ ਰੂਪ ’ਚ ਗਾਹਕਾਂ ਦੇ 10 ਅਰਬ ਡਾਲਰ ਐਫਟੀਐਕਸ ਤੋਂ ਆਪਣੀ ਕੰਪਨੀ ਅਲਮੀਡਾ ਰਿਸਰਚ ਵਿਚ ਟਰਾਂਸਫਰ ਕੀਤੇ ਸਨ। ਉਸ ਤੋਂ ਬਾਅਦ ਪੈਸਿਆਂ ਦਾ ਵੱਡਾ ਹਿੱਸਾ ‘ਗਾਇਬ’ ਹੋ ਗਿਆ ਹੈ। ਇਕ ਸੂਤਰ ਨੇ ਲਾਪਤਾ ਰਾਸ਼ੀ ਕਰੀਬ 1.7 ਅਰਬ ਡਾਲਰ ਦੱਸੀ ਹੈ ਜਦਕਿ ਕੁਝ ਹੋਰਾਂ ਵੱਲੋਂ ਰਾਸ਼ੀ ਦੋ ਅਰਬ ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ। ਐਫਟੀਐਕਸ ਵੱਲੋਂ ਅਲਮੀਡਾ ’ਚ ਫੰਡ ਟਰਾਂਸਫਰ ਕਰਨ ਬਾਰੇ ਤਾਂ ਲੋਕਾਂ ਨੂੰ ਪਹਿਲਾਂ ਪਤਾ ਲੱਗ ਗਿਆ ਸੀ ਪਰ ਫੰਡ ਗਾਇਬ ਹੋਣ ਬਾਰੇ ਖੁਲਾਸਾ ਹੁਣ ਹੋਇਆ ਹੈ। ਸੂਤਰਾਂ ਮੁਤਾਬਕ ਵਿੱਤੀ ਗੜਬੜੀ ਉਦੋਂ ਸਾਹਮਣੇ ਆਈ ਜਦੋਂ ਬੈਂਕਮੈਨ-ਫਰਾਈਡ ਨੇ ਕੰਪਨੀ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਰਿਕਾਰਡ ਸਾਂਝੇ ਕੀਤੇ। ਬੈਂਕਮੈਨ-ਫਰਾਈਡ ਨੇ ਹਾਲਾਂਕਿ ਫੰਡ ਗੁਪਤ ਰੂਪ ਵਿਚ ਟਰਾਂਸਫਰ ਕਰਨ ਤੋਂ ਇਨਕਾਰ ਕੀਤਾ ਹੈ। ਅਮਰੀਕਾ ਦਾ ਸਕਿਉਰਿਟੀਜ਼ ਤੇ ਐਕਸਚੇਂਜ ਕਮਿਸ਼ਨ ਐਫਟੀਐਕਸ.ਕਾਮ ਵੱਲੋਂ ਲੋਕਾਂ ਦੇ ਫੰਡ ਸੰਭਾਲਣ ਬਾਰੇ ਜਾਂਚ-ਪੜਤਾਲ ਕਰ ਰਿਹਾ ਹੈ। ਇਸ ਤੋਂ ਇਲਾਵਾ ਕ੍ਰਿਪਟੋ ਉਧਾਰ ਦੇਣ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਹੋਰ ਕਈ ਵਿਭਾਗਾਂ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਸੰਕਟ ਵਿਚ ਘਿਰੀ ਕ੍ਰਿਪਟੋ ਐਕਸਚੇਂਜ ਐਫਟੀਐਕਸ ਨੇ ਕਿਹਾ ਹੈ ਕਿ ਉਨ੍ਹਾਂ ‘ਅਣਅਧਿਕਾਰਤ ਲੈਣ-ਦੇਣ’ ਦੀ ਸ਼ਨਾਖ਼ਤ ਕੀਤੀ ਹੈ। ਤੀਹ ਸਾਲਾਂ ਦੇ ਬੈਂਕਮੈਨ ਫਰਾਈਡ ਨੇ ਐਫਟੀਐਕਸ ਦੀ ਸਥਾਪਨਾ 2019 ਵਿਚ ਕੀਤੀ ਸੀ -ਰਾਇਟਰਜ਼



News Source link

- Advertisement -

More articles

- Advertisement -

Latest article