29.1 C
Patiāla
Saturday, May 4, 2024

ਵਿਦੇਸ਼ੀ ਨਾਗਰਿਕ ਕੋਲੋਂ ਮਹਾਤਮਾ ਬੁੱਧ ਦਾ ਪੁਰਾਤਨ ਬੁੱਤ ਬਰਾਮਦ

Must read


ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 11 ਨਵੰਬਰ

ਕਸਟਮ ਵਿਭਾਗ ਨੇ ਅਟਾਰੀ ਆਈਸੀਪੀ ਵਿਖੇ ਇੱਕ ਵਿਦੇਸ਼ੀ ਨਾਗਰਿਕ ਕੋਲੋਂ ਮਹਾਤਮਾ ਬੁੱਧ ਦਾ ਸਦੀਆਂ ਪੁਰਾਣਾ ਪੱਥਰ ਦਾ ਬਣਿਆ ਇੱਕ ਬੁੱਤ ਬਰਾਮਦ ਕੀਤਾ ਹੈ। ਕਸਟਮ ਵਿਭਾਗ ਨੇ ਤਸਕਰੀ ਰਾਹੀਂ ਲਿਆਂਦੇ ਇਸ ਪੁਰਾਤਨ ਬੁੱਤ ਨੂੰ ਜ਼ਬਤ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਕਸਟਮ ਵਿਭਾਗ ਦੇ ਕਮਿਸ਼ਨਰ (ਪ੍ਰੀਵੈਂਟਿਵ) ਰਾਹੁਲ ਨਾਂਗਰੇ ਨੇ ਦੱਸਿਆ ਕਿ ਇਹ ਵਿਦੇਸ਼ੀ ਨਾਗਰਿਕ ਅਟਾਰੀ ਆਈਸੀਪੀ ਰਸਤੇ ਭਾਰਤ ਵਿੱਚ ਦਾਖ਼ਲ ਹੋਇਆ ਸੀ। ਜਾਂਚ ਕਰਨ ’ਤੇ ਉਸ ਦੇ ਸਾਮਾਨ ਵਿੱਚੋਂ ਪੱਥਰ ਦਾ ਬਣਿਆ ਮਹਾਤਮਾ ਬੁੱਧ ਦਾ ਇੱਕ ਬੁੱਤ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਕਸਟਮ ਵਿਭਾਗ ਨੂੰ ਲੱਗਿਆ ਕਿ ਇਹ ਪੁਰਾਤਨ ਵਸਤਾਂ ਦੀ ਤਸਕਰੀ ਨਾਲ ਜੁੜਿਆ ਮਾਮਲਾ ਹੈ, ਜਿਸ ਮਗਰੋਂ ਇਹ ਮਾਮਲਾ ਭਾਰਤੀ ਪੁਰਾਤੱਤਵ ਵਿਭਾਗ ਚੰਡੀਗੜ੍ਹ ਸਰਕਲ ਨੂੰ ਭੇਜ ਦਿੱਤਾ ਗਿਆ, ਜਿਸ ਦੀ ਰਿਪੋਰਟ ਮਿਲ ਗਈ ਹੈ। ਰਿਪੋਰਟ ਤੋਂ ਸਪੱਸ਼ਟ ਹੋਇਆ ਹੈ ਕਿ ਇਹ ਗੰਧਾਰਾ ਸਕੂਲ ਆਫ ਆਰਟ ਦੇ ਸਮੇਂ ਦਾ ਬਣਿਆ ਹੋਇਆ ਬੁੱਧ ਦਾ ਬੁੱਤ ਹੈ। ਇਹ ਬੁੱਤ ਕਾਲੇ ਨਰਮ ਪੱਥਰ ਦਾ ਬਣਿਆ ਹੋਇਆ ਹੈ, ਜੋ ਕਿ ਸਿਆਤ ਘਾਟੀ ਵਿਚ ਹੁੰਦਾ ਹੈ। ਬੁੱਧ ਦਾ ਚਿਹਰਾ ਰਾਜ ਕੁਮਾਰ ਵਾਲਾ ਦਿਖਾਇਆ ਗਿਆ ਹੈ, ਉਸ ਦੇ ਸਿਰ ਦੇ ਵਾਲ ਵੀ ਵੱਖਰੇ ਦਿਖਾਏ ਗਏ ਹਨ। ਗੰਧਾਰਾ ਆਰਟ ਉਸ ਵੇਲੇ ਗ੍ਰੀਕੋ-ਰੋਮਨ ਆਰਟ ਦੇ ਪ੍ਰਭਾਵ ਹੇਠ ਸੀ।





News Source link

- Advertisement -

More articles

- Advertisement -

Latest article