37.7 C
Patiāla
Thursday, May 16, 2024

ਨਾਨਕ

Must read


ਡਾ. ਮੁਹੰਮਦ ਇਕਬਾਲ

ਕੌਮ ਨੇ ਪੈਗ਼ਾਮੇ ਗੌਤਮ ਕੀ ਜ਼ਰਾ ਪਰਵਾਹ ਨ ਕੀ

ਕਦਰ ਪਹਚਾਨੀ ਨ ਅਪਨੇ ਗੌਹਰੇ ਯਕ ਦਾਨਾ ਕੀ

ਆਹ! ਬਦਕਿਸਮਤ ਰਹੇ ਆਵਾਜ਼ੇ ਹਕ ਸੇ ਬੇਖ਼ਬਰ

ਗ਼ਾਫ਼ਿਲ ਅਪਨੇ ਫ਼ਲ ਕੀ ਸ਼ੀਰੀਨੀ ਸੇ ਹੋਤਾ ਹੈ ਸ਼ਜਰ

ਆਸ਼ਕਾਰ ਉਸਨੇ ਕੀਯਾ ਜੋ ਜ਼ਿੰਦਗੀ ਕਾ ਰਾਜ਼ ਥਾ

ਹਿੰਦ ਕੋ ਲੇਕਿਨ ਖ਼ਯਾਲੀ ਫ਼ਲਸਫ਼ੇ ਪਰ ਨਾਜ਼ ਥਾ

ਸ਼ਮਏਂ-ਹਕ ਸੇ ਜੋ ਮੁਨੱਵਰ ਹੋ ਯੇ ਵੋ ਮਹਫ਼ਿਲ ਨ ਥੀ

ਬਾਰਿਸ਼ੇ ਰਹਮਤ ਹੂਈ ਲੇਕਿਨ ਜ਼ਮੀਂ ਕਾਬਿਲ ਨ ਥੀ

ਆਹ! ਸ਼ੂਦਰ ਕੇ ਲੀਏ ਹਿੰਦੁਸਤਾਨ ਗ਼ਮ ਖ਼ਾਨਾ ਹੈ

ਦਰਦੇ ਇਨਸਾਨੀ ਸੇ ਇਸ ਬਸਤੀ ਕਾ ਦਿਲ ਬੇਗਾਨਾ ਹੈ

ਬ੍ਰਹਮਨ ਸ਼ਰਸ਼ਾਰ ਹੈ ਅਬ ਤਕ ਮਯੇ ਪਿੰਦਾਰ ਮੇਂ

ਸ਼ਮਏਂ ਗੌਤਮ ਜਲ ਰਹੀ ਹੈ ਮਹਫ਼ਿਲੇ ਅਗ਼ਯਾਰ ਮੇਂ

ਬੁਤਕਦਾ ਫਿਰ ਬਾਦ ਮੁੱਦਤ ਕੇ ਰੌਸ਼ਨ ਹੂਆ

ਨੂਰੇ ਇਬਰਾਹੀਮ ਸੇ ਆਜ਼ਰ ਕਾ ਘਰ ਰੌਸ਼ਨ ਹੂਆ

ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ

ਹਿੰਦ ਕੋ ਇਕ ਮਰਦੇ ਕਾਮਿਲ ਨੇ ਜਗਾਯਾ ਖ਼ਾਬ ਸੇ

(ਗੌਹਰ= ਮੋਤੀ। ਸ਼ੀਰੀਨੀ=ਮਿਠਾਸ। ਸ਼ਜਰ=ਰੁੱਖ।

ਆਸ਼ਕਾਰ=ਪ੍ਰਗਟ। ਮੁਨੱਵਰ=ਰੌਸ਼ਨ। ਸ਼ਰਸ਼ਾਰ=

ਸੰਤੁਸ਼ਟ। ਪਿੰਦਾਰ=ਹੰਕਾਰ। ਅਗ਼ਯਾਰ=ਦੂਸਰੇ।

ਤੌਹੀਦ=ਰੱਬ ਇੱਕ ਹੈ।)

ਅਨੁਵਾਦ: ਪ੍ਰੋ. ਨਵ ਸੰਗੀਤ ਸਿੰਘ


ਧੰਨ ਗੁਰੂ ਨਾਨਕ ਪ੍ਰਗਟਿਆ

ਸੱਤ ਪਾਲ ਗੋਇਲ

ਧੰਨ ਗੁਰੂ ਨਾਨਕ ਪ੍ਰਗਟਿਆ

ਮਿਟਿਆ ਅੰਧੇਰਾ

ਹੋਇਆ ਹੋਇਆ ਸਵੇਰਾ

ਬਾਗਾਂ ਆਈ ਬਹਾਰ।

ਬਰਸੇ ਫੁੱਲ ਅੰਬਰਾਂ ਤੋਂ

ਮਹਿਕਾਂ ਹੋਈਆਂ ਸਵਾਰ

ਬਿਖਰਿਆ ਨੂਰ ਚਾਰੋਂ ਤਰਫ਼

ਚੇਤਨਾ ਦਾ ਹੋਇਆ ਪ੍ਰਕਾਸ਼।

ਖ਼ੁਮਾਰੀ-ਮੁਗਧ ਹੋਈ ਹਰ ਸ਼ੈਅ

ਉੱਭਰੇ ਰੰਗ ਲਾਲੋ ਲਾਲ

ਰਾਇ ਭੋਇ ਦੀ ਤਲਵੰਡੀ

ਬਣੀ ਸ੍ਰੀ ਨਨਕਾਣਾ ਸਾਹਿਬ।

ਆਇਆ ਕੋਈ ਸ਼ਾਹ ਫ਼ਕੀਰ

ਹਿੰਦੂਆਂ ਦਾ ਗੁਰੂ

ਮੁਸਲਮਾਨਾਂ ਦਾ ਪੀਰ

ਪ੍ਰਗਟਿਆ ਮਾਨਵਤਾ ਦਾ ਅਵਤਾਰ।

ਹੋਇਆ ਅੰਧਵਿਸ਼ਵਾਸ ਦਾ ਅੰਤ

ਮਾਨਵੀ ਭਾਈਚਾਰੇ

ਤੇ ਵਿਸ਼ਵ ਏਕਤਾ ਦਾ ਆਗਾਜ਼।

ਧੰਨ ਗੁਰੂ ਨਾਨਕ ਪ੍ਰਗਟਿਆ

ਮਿਟੀ ਧੁੰਦ ਹੋਇਆ ਸਵੇਰਾ

ਬਾਗਾਂ ਆਈ ਬਹਾਰ।



News Source link
#ਨਨਕ

- Advertisement -

More articles

- Advertisement -

Latest article