31.2 C
Patiāla
Tuesday, May 14, 2024

ਬੈਂਸ ਨੇ ਭਲਾਣ ਖੱਡ ’ਚੋਂ ਡੀਸਿਲਟਿੰਗ ਦਾ ਕੰਮ ਰੁਕਵਾਇਆ

Must read


ਰਾਕੇਸ਼ ਸੈਣੀ
ਨੰਗਲ, 10 ਨਵੰਬਰ

ਪਿੰਡ ਭਲਾਣ ਵਿੱਚ ਚੱਲ ਰਹੀ ਡੀਸਿਲਟਿੰਗ ਸਬੰਧੀ ਅੱਜ ਕੈਬਨਿਟ ਮੰਤਰੀ ਹਰੋਜਤ ਸਿੰਘ ਬੈਂਸ ਨੇ ਸਤਲੁਜ ਸਦਨ ਵਿੱਚ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕੀਤੀ| ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਭਲਾਣ ਖੱਡ ’ਚੋਂ ਫਿਲਹਾਲ ਡੀਸਿਲਟਿੰਗ ਦੇ ਕੰਮ ਨੂੰ ਬੰਦ ਕਰਵਾ ਦਿੱਤਾ ਗਿਆ ਹੈ| ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਮਾਈਨਿੰਗ ਮਾਫੀਆ ਨੂੰ ਨੱਥ ਪਾ ਕੇ ਮਾਈਨਿੰਗ ਸਨਅਤ ਬਣਾਉਣਗੇ ਤਾਂ ਜੋ ਬੇਰੁਜ਼ਗਾਰੀ ਦੂਰ ਹੋ ਸਕੇ ਤੇ ਸੂਬੇ ਦਾ ਖਜ਼ਾਨਾ ਵੀ ਭਰੇਗਾ| ਉਨ੍ਹਾਂ ਕਿਹਾ ਕਿ ਸੂਬੇ ’ਚੋਂ ਭ੍ਰਿਸ਼ਟ ਅਧਿਕਾਰੀਆਂ ਨੂੰ ਸਸਪੈਂਡ ਕਰਕੇ ਵਿਭਾਗ ਦਾ ਇਮਾਨਦਾਰ ਆਈਏਐੱਸ ਅਫ਼ਸਰ ਕ੍ਰਿਸ਼ਨ ਕੁਮਾਰ ਨੂੰ ਲਿਆਂਦਾ ਹੈ| ਉਨ੍ਹਾਂ ਦੱਸਿਆ ਕਿ ਕਰੱਸ਼ਰ ਨੀਤੀ ਬਣਾ ਕੇ ਹੁਣ ਰਜਿਸਟ੍ਰੇਸ਼ਨ ਲਈ ਇੱਕ ਲੱਖ ਰੁਪਏ, ਜੋ ਕਿ ਪਹਿਲਾਂ 10 ਹਜ਼ਾਰ ਸੀ ਅਤੇ 5 ਲੱਖ ਰੁਪਏ ਸਕਿਉਰਿਟੀ ਲਗਾ ਦਿੱਤੀ ਗਈ ਹੈ| ਉਨ੍ਹਾਂ ਕਿਹਾ ਕਿ ਇਸ ਹਲਕੇ ਵਿੱਚ ਪਹਿਲਾਂ ਗੈਰਕਾਨੂੰਨੀ ਮਾਈਨਿੰਗ ਚਲਦੀ ਰਹੀ ਹੈ ਪਰ ਕਿਸੇ ਵੀ ਆਗੂ ਨੇ ਕਦੇ ਧਰਨਾ ਨਹੀਂ ਲਗਾਇਆ| ਹੁਣ ਜਦੋਂ ਪੰਜਾਬ ਸਰਕਾਰ ਖੁਦ ਕਾਨੂੰਨੀ ਢੰਗ ਨਾਲ ਡੀਸਿਲਟਿੰਗ ਕਰਵਾ ਰਹੀ ਹੈ ਤਾਂ ਵਿਰੋਧ ਕੀਤਾ ਜਾ ਰਿਹਾ ਹੈ| ਉਨ੍ਹਾਂ ਅੰਕੜਾ ਪੇਸ਼ ਕਰਦਿਆਂ ਕਿਹਾ ਕਿ 11,35, 764 ਫੁੱਟ ਮਾਈਨਿੰਗ ਪਿਛਲੇ 10 ਦਿਨਾਂ ਵਿੱਚ ਹੋਈ ਹੈ, ਜਿਸ ਤੋਂ ਪੰਜਾਬ ਸਰਕਾਰ ਦੇ ਖਾਤੇ ਵਿੱਚ 1 ਕਰੋੜ ਰੁਪਏ ਅਤੇ ਪੰਚਾਇਤ ਦੇ ਖਾਤੇ ਵਿੱਚ 22 ਲੱਖ 571 ਰੁਪਏ ਮਿਲੇ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਮਰਾਹ ਕਰਨ ਵਾਲੇ ਲੋਕਾਂ ਦੇ ਪਿੱਛੇ ਨਾ ਲੱਗ ਕੇ ਕੇਵਲ ਪਿੰਡ ਦੀ ਸਭਾ ਵਿੱਚ ਹੀ ਫੈਸਲਾ ਕੀਤਾ ਜਾਵੇ| 





News Source link

- Advertisement -

More articles

- Advertisement -

Latest article