34.2 C
Patiāla
Friday, May 17, 2024

ਏਸ਼ਿਆਈ ਐਲੀਟ ਬਾਕਸਿੰਗ ’ਚ ਸੁਮਿਤ ਅਤੇ ਗੋਵਿੰਦ ਨੂੰ ਕਾਂਸੀ ਦੇ ਤਗ਼ਮੇ

Must read


ਨਵੀਂ ਦਿੱਲੀ: ਥਾਈਲੈਂਡ ਓਪਨ ਚੈਂਪੀਅਨ ਸੁਮਿਤ ਤੇ ਗੋਵਿੰਦ ਕੁਮਾਰ ਸਾਹਨੀ ਨੇ ਅੱਜ ਜੌਰਡਨ ਦੇ ਅਮਾਨ ’ਚ ਚੱਲ ਰਹੀ ਏਐੱਸਬੀਸੀ ਏਸ਼ਿਆਈ ਐਲੀਟ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਹਾਰ ਕੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਗੋਵਿੰਦ (48 ਕਿਲੋ) ਨੂੰ ਕਜ਼ਾਖਸਤਾਨ ਦੇ ਮੁੱਕੇਬਾਜ਼ ਸੰਜ਼ਾਰ ਤਾਸ਼ਕੇਨਬੇ ਨੇ 0:4 ਨਾਲ ਮਾਤ ਦਿੱਤੀ। ਦੂਜੇ ਪਾਸੇ ਸੁਮਿਤ (75 ਕਿਲੋ) ਨੂੰ ਉਜ਼ਬੇਕਿਸਤਾਨ ਦੇ ਮੁੱਕੇਬਾਜ਼ ਤੇ ਏਸ਼ਿਆਈ ਚੈਂਪੀਅਨ ਜਾਫਰੋਵ ਸੈਦਜਾਮਸ਼ਿਦ ਤੋਂ ਸਖਤ ਚੁਣੌਤੀ ਮਿਲੀ ਤੇ ਉਸ ਨੂੰ 0.5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਮੁੱਕੇਬਾਜ਼ਾਂ ’ਚੋਂ ਟੋਕੀਓ ਓਲੰਪਿਕਸ ’ਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਲਵਲੀਨਾ ਬੋਰਗੋਹੇਨ (75 ਕਿਲੋ) ਅਤੇ 2022 ਦੀ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਗ਼ਮਾ ਜੇਤੂ ਪ੍ਰਵੀਨ (63 ਕਿਲੋ) ਭਲਕੇ 11 ਨਵੰਬਰ ਨੂੰ ਸੋਨ ਤਗ਼ਮੇ ਲਈ ਭਿੜਨਗੀਆਂ। -ਆਈਏਐੱਨਐੱਸ





News Source link

- Advertisement -

More articles

- Advertisement -

Latest article