28.8 C
Patiāla
Tuesday, May 7, 2024

ਲੰਡਨ ’ਚ ਨੀਰਵ ਮੋਦੀ ਦੀ ਅਪੀਲ ਖਾਰਜ

Must read


ਲੰਡਨ: ਹਾਈ ਕੋਰਟ ਨੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਮਾਨਸਿਕ ਸਿਹਤ ਦੇ ਆਧਾਰ ’ਤੇ ਭਾਰਤ ਹਵਾਲੇ ਕਰਨ ਖ਼ਿਲਾਫ਼ ਪਾਈ ਗਈ ਅਪੀਲ ਖਾਰਜ ਕਰ ਦਿੱਤੀ ਹੈ। ਲੰਡਨ ਹਾਈ ਕੋਰਟ ਨੇ ਕਿਹਾ ਕਿ ਨੀਰਵ ਦੇ ਖੁਦਕੁਸ਼ੀ ਕਰਨ ਦਾ ਜੋਖਮ ਅਜਿਹਾ ਨਹੀਂ ਹੈ ਕਿ ਉਸ ਨੂੰ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਭਾਰਤ ਹਵਾਲੇ ਕਰਨਾ ਨਾਜਾਇਜ਼ ਅਤੇ ਦਮਨਕਾਰੀ ਫ਼ੈਸਲਾ ਹੋਵੇਗਾ। ਲਾਰਡ ਜਸਟਿਸ ਜੈਰੇਮੀ ਸਟੂਅਰਟ ਸਮਿੱਥ ਅਤੇ ਜਸਟਿਸ ਰੌਬਰਟ ਜੇਅ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਦਾ ਪਿਛਲੇ ਸਾਲ ਹਵਾਲਗੀ ਦੇ ਪੱਖ ’ਚ ਦਿੱਤਾ ਗਿਆ ਹੁਕਮ ਸਹੀ ਸੀ। ਹਾਈ ਕੋਰਟ ’ਚ ਅਪੀਲ ’ਤੇ ਸੁਣਵਾਈ ਦੀ ਇਜਾਜ਼ਤ ਮਾਨਸਿਕ ਸਿਹਤ ਬਾਰੇ ਯੂਰੋਪੀਅਨ ਮਨੁੱਖੀ ਹੱਕਾਂ ਦੇ ਸਮਝੌਤੇ ਦੀ ਧਾਰਾ 3 ਅਤੇ ਹਵਾਲਗੀ ਐਕਟ 2003 ਦੀ ਧਾਰਾ 91 ਤਹਿਤ ਦੋ ਆਧਾਰ ’ਤੇ ਦਿੱਤੀ ਗਈ ਸੀ। ਭਗੌੜਾ ਹੀਰਾ ਕਾਰੋਬਾਰੀ ਯੂਕੇ ਅਤੇ ਯੂਰੋਪੀਅਨ ਅਦਾਲਤਾਂ ’ਚ ਅੱਗੇ ਅਪੀਲ ਦਾਖ਼ਲ ਕਰ ਸਕਦਾ ਹੈ ਜਿਸ ਨਾਲ ਉਸ ਨੂੰ ਭਾਰਤ ਲਿਆਉਣ ਦੇ ਅਮਲ ’ਚ ਅੜਿੱਕਾ ਪੈ ਸਕਦਾ ਹੈ। ਫ਼ੈਸਲੇ ’ਚ ਇਸ ਗੱਲ ਨੂੰ ਵੀ ਮੰਨਿਆ ਗਿਆ ਕਿ ਭਾਰਤ ਸਰਕਾਰ ਆਪਣੇ ਦਿੱਤੇ ਗਏ ਭਰੋਸਿਆਂ ਨੂੰ ਗੰਭੀਰਤਾ ਨਾਲ ਲਵੇਗੀ। ਬ੍ਰਿਟੇਨ ਦੀ ਤਤਕਾਲੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਪਿਛਲੇ ਸਾਲ ਅਪਰੈਲ ’ਚ ਅਦਾਲਤ ਦੇ ਹੁਕਮਾਂ ਮਗਰੋਂ ਨੀਰਵ ਦੀ ਹਵਾਲਗੀ ਦਾ ਹੁਕਮ ਦਿੱਤਾ ਸੀ ਅਤੇ ਉਸ ਸਮੇਂ ਤੋਂ ਅਪੀਲਾਂ ਦੀ ਪ੍ਰਕਿਰਿਆ ਚੱਲ ਰਹੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article