23.9 C
Patiāla
Friday, May 3, 2024

ਏਅਰ ਇੰਡੀਆ ਨੇ ਛੇ ਏ320 ਨੀਓ ਜਹਾਜ਼ ਲੀਜ਼ ’ਤੇ ਲਏ

Must read


ਸਿੰਗਾਪੁਰ, 9 ਨਵੰਬਰ

ਏਅਰ ਇੰਡੀਆ ਨੇ ਚੀਨ ਡਿਵੈਲਪਮੈਂਟ ਬੈਂਕ ਫਾਇਨਾਂਸ਼ੀਅਲ ਲੀਜ਼ਿੰਗ ਕੋ ਲਿਮਿਟਡ ਦੀ ਮਲਕੀਅਤ ਵਾਲੀ ਆਇਰਲੈਂਡ ਦੀ ਸੀਡੀਬੀ ਏਵੀਏਸ਼ਨ ਤੋਂ ਛੇ ਏਅਰਬੱਸ ਏ320 ਨੀਓ ਜਹਾਜ਼ਾਂ ਦਾ ਇੱਕ ਬੇੜਾ ਲੀਜ਼ ’ਤੇ ਲਿਆ ਹੈ। ਬੁੱਧਵਾਰ ਨੂੰ ਸੀਡੀਬੀ ਏਸ਼ੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ਾਂ ਨੂੰ ਲੀਜ਼ ’ਤੇ ਲੈਣ ਦੇ ਸਮਝੌਤੇ ’ਤੇ ਦਸਤਖ਼ਤ ‘ਏਅਰਲਾਈਨ ਇਕਨਾਮਿਕਸ ਗਰੋਥ ਫਰੰਟੀਅਰਜ਼ ਏਸ਼ੀਆ ਪੈਸੀਫਿਕ-2022’ ਕਾਨਫਰੰਸ ਦੌਰਾਨ ਕੀਤੇ ਗਏ ਸਨ। ਟਾਟਾ ਗਰੁੱਪ ਨੇ ਏਅਰਲਾਈਨ ਦੀ ਖਰੀਦ ਤੋਂ ਬਾਅਦ ਇਸ ਦੀ ਬਹੁ-ਪੜਾਵੀ ਰੂਪਾਂਤਰਨ ਯੋਜਨਾ ਦਾ ਐਲਾਨ ਕੀਤਾ ਸੀ। ਇਸ ਤਹਿਤ ਸੀਡੀਬੀ ਏਵੀਏਸ਼ਨ ਏਅਰ ਇੰਡੀਆ ਨੂੰ ਵਾਧੂ ਏ320 ਨੀਓ ਜਹਾਜ਼ ਲੀਜ਼ ’ਤੇ ਦੇਣ ਵਾਲੀ ਪਹਿਲੀ ਕੰਪਨੀ ਬਣ ਗਈ ਹੈ। ਏਅਰ ਇੰਡੀਆ ਨੂੰ ਇਹ ਜਹਾਜ਼ 2023 ਦੇ ਦੂਜੇ ਅੱਧ ਵਿੱਚ ਮਿਲ ਜਾਣਗੇ। ਏਅਰ ਇੰਡੀਆ ਦੇ ਚੀਫ ਕਮਰਸ਼ੀਅਲ ਅਫਸਰ ਨਿਪੁਨ ਅਗਰਵਾਲ ਨੇ ਸਮਝੌਤੇ ਬਾਰੇ ਕਿਹਾ, ‘‘ਇਹ ਇਕ ਮਹੱਤਵਪੂਰਨ ਸਮਝੌਤਾ ਹੈ, ਜੋ ਸਾਨੂੰ ਆਪਣਾ ਬੇੜਾ ਮਜ਼ਬੂਤ ਕਰਨ ’ਚ ਮਦਦ ਕਰੇਗਾ।’’ -ਪੀਟੀਆਈ



News Source link

- Advertisement -

More articles

- Advertisement -

Latest article