35 C
Patiāla
Friday, May 17, 2024

ਫੇਸਬੁੱਕ ਵੱਲੋਂ ਨੌਕਰੀਆਂ ’ਚ ਵੱਡੇ ਪੱਧਰ ’ਤੇ ਛਾਂਟੀ ਦੀ ਤਿਆਰੀ

Must read


ਨਿਊਯਾਰਕ, 7 ਨਵੰਬਰ

ਟਵਿੱਟਰ ਵੱਲੋਂ ਹਾਲ ਹੀ ਵਿਚ ਨੌਕਰੀਆਂ ’ਚ ਕੀਤੀ ਕਟੌਤੀ ਤੋਂ ਬਾਅਦ ਹੁਣ ਫੇਸਬੁੱਕ ਦੀ ਮਾਲਕ ਕੰਪਨੀ ‘ਮੈਟਾ’ ਵੀ ਇਸੇ ਹਫ਼ਤੇ ਵੱਡੇ ਪੱਧਰ ਉਤੇ ਲੋਕਾਂ ਨੂੰ ਨੌਕਰੀਆਂ ਤੋਂ ਕੱਢਣ ਜਾ ਰਹੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਇਹ ਕੰਪਨੀ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਛਾਂਟੀ ਸਾਬਿਤ ਹੋ ਸਕਦੀ ਹੈ। ‘ਦਿ ਵਾਲ ਸਟ੍ਰੀਟ ਜਰਨਲ’ ਦੀ ਰਿਪੋਰਟ ਮੁਤਾਬਕ ਮੈਟਾ ‘ਹਜ਼ਾਰਾਂ ਦੀ ਗਿਣਤੀ ਵਿਚ ਮੁਲਾਜ਼ਮਾਂ’ ਨੂੰ ਨੌਕਰੀ ਛੱਡਣ ਲਈ ਕਹਿ ਸਕਦੀ ਹੈ। ਅਜਿਹਾ ਬੁੱਧਵਾਰ ਤੱਕ ਹੋ ਸਕਦਾ ਹੈ। ਇਸ ਵੇਲੇ ਕੰਪਨੀ ਨਾਲ 87 ਹਜ਼ਾਰ ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਹਨ। ਰਿਪੋਰਟ ਮੁਤਾਬਕ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਇਸ ਹਫ਼ਤੇ ਗੈਰ-ਜ਼ਰੂਰੀ ਸਫ਼ਰ ਰੱਦ ਕਰਨ ਲਈ ਕਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਕੰਪਨੀ ਦੇ 18 ਸਾਲਾਂ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡਾ ‘ਲੇਅਆਫ’ ਹੋਵੇਗਾ। ਟਵਿੱਟਰ ਨੇ ਪਿਛਲੇ ਹਫ਼ਤੇ ਦੁਨੀਆ ਭਰ ਵਿਚ ਆਪਣੇ ਕਰੀਬ ਅੱਧੇ ਮੁਲਾਜ਼ਮ ਨੌਕਰੀਓਂ ਕੱਢ ਦਿੱਤੇ ਸਨ। ‘ਮੈਟਾ’ ਦੇ ਸੀਈਓ ਮਾਰਕ ਜ਼ਕਰਬਰਗ ਨੇ ਕਿਹਾ ਕਿ ਕੰਪਨੀ ‘ਤਰਜੀਹੀ ਵਿਕਾਸ ਵਾਲੇ ਥੋੜ੍ਹੇ ਖੇਤਰਾਂ ਉਤੇ ਧਿਆਨ ਕੇਂਦਰਿਤ ਕਰੇਗੀ ਤੇ ਨਿਵੇਸ਼ ਕਰੇਗੀ।’ ਇਸ ਦਾ ਮਤਲਬ ਇਹ ਹੈ ਕਿ ਕੁਝ ਟੀਮਾਂ ਅਰਥਪੂਰਨ ਢੰਗ ਨਾਲ ਅੱਗੇ ਵਧਣਗੀਆਂ, ਪਰ ਜ਼ਿਆਦਾਤਰ ਹੋਰ ਟੀਮਾਂ ਅਗਲੇ ਸਾਲ ਸਥਿਰ ਰਹਿਣਗੀਆਂ ਜਾਂ ਸੁੰਗੜ ਜਾਣਗੀਆਂ। ਜ਼ਕਰਬਰਗ ਨੇ ਕੰਪਨੀ ਦੀ ਤੀਜੀ ਤਿਮਾਹੀ ਦੀ ਆਮਦਨ ਦੇ ਵੇਰਵੇ ਸਾਂਝੇ ਕਰਦਿਆਂ ਪਿਛਲੇ ਮਹੀਨੇ ਕਿਹਾ ਸੀ ਕਿ ਮੈਟਾ ਦਾ ਰੂਪ 2023 ਵਿਚ ਕੁਝ ਛੋਟਾ ਹੋਵੇਗਾ। ਰਿਪੋਰਟ ਮੁਤਾਬਕ ਮੈਟਾ ਨੇ ਮਹਾਮਾਰੀ ਦੌਰਾਨ ਕਾਫ਼ੀ ਨੌਕਰੀਆਂ ਦਿੱਤੀਆਂ ਸਨ ਕਿਉਂਕਿ ਜ਼ਿਆਦਾਤਰ ਕਾਰੋਬਾਰ ਆਨਲਾਈਨ ਹੋ ਗਏ ਸਨ। ਸਾਲ 2020 ਤੇ 2021 ਵਿਚ 27 ਹਜ਼ਾਰ ਤੋਂ ਵੱਧ ਮੁਲਾਜ਼ਮ ਮੈਟਾ ਨਾਲ ਜੁੜੇ। ਦੱਸਣਯੋਗ ਹੈ ਕਿ ਮੈਟਾ ਦਾ ਸਟਾਕ ਇਸ ਸਾਲ 70 ਪ੍ਰਤੀਸ਼ਤ ਤੋਂ ਵੱਧ ਡਿੱਗ ਗਿਆ ਹੈ ਤੇ ਜ਼ਕਰਬਰਗ ‘ਮੈਟਾਵਰਸ’ ਦੇ ਵਿਚਾਰ ਉਤੇ ਕਾਫ਼ੀ ਪੈਸਾ ਖ਼ਰਚ ਰਹੇ ਸਨ। -ਪੀਟੀਆਈ  



News Source link

- Advertisement -

More articles

- Advertisement -

Latest article