37.7 C
Patiāla
Thursday, May 16, 2024

ਸ਼ੇਅਰ ਬਾਜ਼ਾਰ 61,000 ਦਾ ਅੰਕੜਾ ਟੱਪਿਆ

Must read


ਮੁੰਬਈ, 7 ਨਵੰਬਰ

ਘਰੇਲੂ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਦੂਜੇ ਦਿਨ ਤੇਜ਼ੀ ਨਾਲ ਅੱਜ ਬੰਬੇ   ਸਟਾਕ ਐਕਸਚੇਂਜ ਦਾ 30 ਸ਼ੇਅਰਾਂ  ਵਾਲਾ ਸੈਂਸੈਕਸ 235 ਅੰਕਾਂ ਵਧ ਕੇ 61,000 ਦੇ ਅੰਕੜੇ ਨੂੰ ਪਾਰ ਕਰ ਗਿਆ। ਆਲਮੀ ਬਾਜ਼ਾਰ ਦੇ ਮਜ਼ਬੂਤ ਰੁਖ  ਦੌਰਾਨ ਬੈਂਕਿੰਗ, ਵਾਹਨ ਤੇ ਵਿੱਤੀ ਸ਼ੇਅਰਾਂ ਦੀ ਖਰੀਦ ਵਧਣ ਨਾਲ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਰਹੀ। ਕਾਰੋਬਾਰੀਆ ਮੁਤਾਬਕ ਡਾਲਰ ਦੇ ਮੁਕਾਬਲੇ ਰੁਪਏ ਦੀ ਮਜ਼ਬੂਤੀ ਅਤੇ ਵਿਦੇਸ਼ੀ ਪੂੰਜੀ ਪ੍ਰਵਾਹ ਜਾਰੀ ਰਹਿਣ ਨਾਲ ਘਰੇਲੂ ਬਾਜ਼ਾਰਾਂ ਨੂੰ ਵੀ ਲਾਭ ਮਿਲਿਆ। ਭਾਰੀ ਉਤਰਾਅ ਚੜ੍ਹਾਅ ਦੌਰਾਨ ਸੈਂਸੈਕਸ 234.79 ਅੰਕਾਂ ਜਾਂ 0.39 ਫੀਸਦ ਦੇ ਲਾਭ ਨਾਲ 61,185.15 ਦੇ ਅੰਕੜੇ ’ਤੇ ਬੰਦ ਹੋਇਆ। ਇਸੇ ਦੌਰਾਨ ਨੈਸ਼ਨਲ ਐਕਸਚੇਂਜ ਦਾ ਨਿਫਟੀ ਵੀ 85.65 ਨੁਕਤਿਆਂ ਦੇ ਉਛਾਲ     ਨਾਲ 18,202.80 ਦੇ ਪੱਧਰ ’ਤੇ ਬੰਦ ਹੋਇਆ। ਸੈਂਸੈਕਸ ਦੇ ਸ਼ੇਅਰਾਂ ਵਿੱਚ ਭਾਰਤੀ ਸਟੇਟ ਬੈਂਕ ਦੇ ਸ਼ੇਅਰ ਸਭ ਤੋਂ ਵੱਧ 3.4 ਫ਼ੀਸਦੀ ਵਧੇ। -ਪੀਟੀਆਈ 



News Source link

- Advertisement -

More articles

- Advertisement -

Latest article