35.6 C
Patiāla
Monday, May 6, 2024

ਨਵੇਂ ਵਿਦਿਅਕ ਵਰ੍ਹੇ ਤੋਂ ਮੁੜ ਸ਼ੁਰੂ ਹੋਵੇਗੀ ਮੀਰੀ-ਪੀਰੀ ਅਕੈਡਮੀ

Must read


ਟ੍ਰਿਬਿਉੂਨ ਨਿਉੂਜ਼ ਸਰਵਿਸ

ਅੰਮ੍ਰਿਤਸਰ, 6 ਨਵੰਬਰ

ਵਿਦੇਸ਼ੀ ਮੂਲ ਦੇ ਸਿੱਖ ਬੱਚਿਆਂ ਨੂੰ ਵਿੱਦਿਆ ਦੇਣ ਲਈ ਸਥਾਪਤ ਕੀਤੀ ਗਈ ਮੀਰੀ-ਪੀਰੀ ਅਕੈਡਮੀ ਕਰੋਨਾ ਕਾਲ ਵੇਲੇ ਬੰਦ ਹੋ ਗਈ ਸੀ ਜਿਸ ਨੂੰ ਮੁੜ ਨਵੇਂ ਵਿੱਦਿਅਕ ਸੈਸ਼ਨ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਅਕੈਡਮੀ ਵਿੱਚ 39 ਦੇਸ਼ਾਂ ਦੇ ਵਿਦਿਆਰਥੀ ਸਿੱਖਿਆ ਲੈ ਚੁੱਕੇ ਹਨ। ਇਹ ਖੁਲਾਸਾ ਮੀਰੀ-ਪੀਰੀ ਅਕੈਡਮੀ ਦੀ ਅਕਾਦਮਿਕ ਪ੍ਰਿੰਸੀਪਲ ਕਿਰਨਦੀਪ ਕੌਰ ਵੱਲੋਂ ਕੀਤਾ ਗਿਆ।

ਇੱਥੇ ਮੀਰੀ-ਪੀਰੀ ਅਕੈਡਮੀ ਅਤੇ ਸਿੱਖ ਨੈੱਟ ਯੂਐੱਸਏ ਵੱਲੋਂ ਗੁਰੂ ਹਰਗੋਬਿੰਦ ਜੀ ਦੇ ਮੂਲ ਫਲਸਫ਼ੇ ਮੀਰੀ-ਪੀਰੀ ਦੀ ਪੜਚੋਲ ਵਿਸ਼ੇ ’ਤੇ ਇਕ ਲੈਕਚਰ ਕਰਵਾਇਆ ਗਿਆ, ਜਿਸ ਵਿੱਚ ਵਿਸ਼ਵ ਪੰਜਾਬੀ ਕੇਂਦਰ ਪਟਿਆਲਾ ਦੇ ਡਾਇਰੈਕਟਰ ਡਾ. ਬਲਕਾਰ ਸਿੰਘ ਨੇ ਵਿਚਾਰ ਪੇਸ਼ ਕੀਤੇ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਅਕੈਡਮੀ 1996 ਵਿੱਚ ਬੋਰਡਿੰਗ ਸਕੂਲ ਵਜੋਂ ਖੋਲ੍ਹੀ ਗਈ ਸੀ। ਕਰੋਨਾ ਕਾਲ ਸਮੇਂ ਇਸ ਅਕੈਡਮੀ ਨੂੰ ਬੰਦ ਕਰਨਾ ਪਿਆ ਸੀ ਅਤੇ ਇਸ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਬੱਚੇ ਆਪੋ ਆਪਣੇ ਮੁਲਕਾਂ ਨੂੰ ਪਰਤ ਗਏ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਨਵੇਂ ਵਿੱਦਿਅਕ ਸੈਸ਼ਨ ਵਿੱਚ ਇਸ ਅਕੈਡਮੀ ਨੂੰ ਮੁੜ ਸ਼ੁਰੂ ਕਰਨ ਦੀ ਤਿਆਰੀ ਹੈ। ਇਸ ਵਾਰ ਅਕੈਡਮੀ ਵਿੱਚ ਬੋਰਡਿੰਗ ਸਕੂਲ ਦੀ ਸਹੂਲਤ ਨਾਲ ਸਥਾਨਕ ਬੱਚਿਆਂ ਲਈ ਵੀ ਡੇਅ ਬੋਰਡਿੰਗ ਸਕੂਲ ਖੋਲ੍ਹਿਆ ਜਾਵੇਗਾ। ਇਸ ਤੋਂ ਪਹਿਲਾਂ ਸਥਾਨਕ ਬੱਚਿਆਂ ਨੂੰ ਇੱਥੇ ਦਾਖ਼ਲਾ ਨਹੀਂ ਦਿੱਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਸਕੂਲ ਦਾ ਪਾਠਕ੍ਰਮ ਕੈਂਬਰਿਜ ਅਸੈਸਮੈਂਟ ਇੰਟਰਨੈਸ਼ਨਲ ਐਜੂਕੇਸ਼ਨ (ਸੀਏਆਈਈ) ਯੂਕੇ ਦੇ ਪਾਠਕ੍ਰਮ ’ਤੇ ਆਧਾਰਿਤ ਹੋਵੇਗਾ। ਇਸ ਵਿਚ ਬੱਚਿਆਂ ਨੂੰ ਕੁੰਡਲਿਨੀ ਯੋਗ ਅਧਿਆਪਕ ਬਣਨ ਦੀ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਮੌਕੇ ਉੱਘੇ ਸਿੱਖ ਆਗੂ ਗੁਨਬੀਰ ਸਿੰਘ ਤੇ ਹੋਰ ਪਤਵੰਤੇ ਵੀ ਮੌਜੂਦ ਸਨ।





News Source link

- Advertisement -

More articles

- Advertisement -

Latest article