39 C
Patiāla
Wednesday, May 15, 2024

ਇਮਰਾਨ ਖ਼ਾਨ ਦੇ ਸਿਹਤਯਾਬ ਹੋਣ ਤੱਕ ਸਾਬਕਾ ਵਿਦੇਸ਼ ਮੰਤਰੀ ਕੁਰੈਸ਼ੀ ਕਰਨਗੇ ‘ਆਜ਼ਾਦੀ ਮਾਰਚ’ ਦੀ ਅਗਵਾਈ

Must read


ਲਾਹੌਰ, 7 ਨਵੰਬਰ

ਪਿਛਲੇ ਦਿਨੀਂ ਕਾਤਲਾਨਾ ਹਮਲੇ ’ਚ ਜ਼ਖ਼ਮੀ ਹੋੲੇ ਮੁਲਕ ਦੇ ਸਾਬਕਾ ਵਜ਼ੀਰੇ ਆਜ਼ਮ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਦੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਤੱਕ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਇਸਲਾਮਾਬਾਦ ਤੱਕ ਕੱਢੇ ਜਾਣ ਵਾਲੇ ‘ਆਜ਼ਾਦੀ ਮਾਰਚ’ ਦੀ ਅਗਵਾਈ ਕਰਨਗੇ। ਖ਼ਾਨ, ਜਿਨ੍ਹਾਂ ਦੀ ਸੱਜੀ ਲੱਤ ’ਤੇ ਗੋਲੀ ਲੱਗੀ ਸੀ, ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਜਿਸ ਥਾਂ ਉਪਰ ਉਨ੍ਹਾਂ ਉੱਤੇ ਹਮਲਾ ਹੋਇਆ, ਉਸੇ ਥਾਂ ਤੋਂ ਆਜ਼ਾਦੀ ਮਾਰਚ ਸ਼ੁਰੂ ਕੀਤਾ ਜਾਵੇਗਾ। ਇਮਰਾਨ ਇਸ ਵੇਲੇ ਲਾਹੌਰ ਦੇ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। -ਪੀਟੀਆਈ





News Source link

- Advertisement -

More articles

- Advertisement -

Latest article