44.8 C
Patiāla
Friday, May 17, 2024

ਮੁਲਾਜ਼ਮਾਂ ਦੀ ਛਾਂਟੀ ਤੋਂ ਇਲਾਵਾ ਕੋਈ ਰਾਹ ਨਹੀਂ ਸੀ: ਮਸਕ

Must read


ਨਿਊਯਾਰਕ, 5 ਨਵੰਬਰ

ਭਾਰਤ ਸਮੇਤ ਦੁਨੀਆ ਭਰ ’ਚ ਟਵਿੱਟਰ ਦੇ ਮੁਲਾਜ਼ਮਾਂ ਦੀ ਛਾਂਟੀ ਵਿਚਾਲੇ ਇਸ ਦੇ ਮਾਲਕ ਐਲਨ ਮਸਕ ਨੇ ਆਪਣੇ ਕਦਮ ਨੂੰ ਸਹੀ ਠਹਿਰਾਉਂਦਿਆਂ ਕਿਹਾ ਹੈ ਕਿ ਕੰਪਨੀ ਹਰ ਰੋਜ਼ ਲੱਖਾਂ ਡਾਲਰ ਦਾ ਨੁਕਸਾਨ ਝੱਲ ਰਹੀ ਹੈ ਅਤੇ ਅਜਿਹੇ ’ਚ ਉਨ੍ਹਾਂ ਕੋਲ ਛਾਂਟੀ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਿਆ ਸੀ। ਟਵਿੱਟਰ ਨੂੰ ਅਪਰੈਲ-ਜੂਨ ਦੀ ਤਿਮਾਹੀ ’ਚ 27 ਕਰੋੜ ਡਾਲਰ ਦਾ ਘਾਟਾ ਪਿਆ ਸੀ ਜਦਕਿ ਇੱਕ ਸਾਲ ਪਹਿਲਾਂ ਇਸੇ ਤਿਮਾਹੀ ’ਚ ਉਸ ਨੂੰ 6.6 ਕਰੋੜ ਡਾਲਰ ਦਾ ਮੁਨਾਫਾ ਹੋਇਆ ਸੀ।

ਮਸਕ ਨੇ ਅੱਜ ਟਵੀਟ ਕੀਤਾ, ‘ਟਵਿੱਟਰ ਦੇ ਮੁਲਾਜ਼ਮਾਂ ਦੀ ਛਾਂਟੀ ਦਾ ਜਿੱਥੇ ਤੱਕ ਸਵਾਲ ਹੈ ਤਾਂ ਕੰਪਨੀ ਦੇ 40 ਲੱਖ ਡਾਲਰ ਰੋਜ਼ਾਨਾ ਦਾ ਨੁਕਸਾਨ ਝੱਲ ਰਹੀ ਹੈ। ਇਸ ਲਈ ਸਾਡੇ ਕੋਲ ਕੋਈ ਹੋਰ ਰਾਹ ਨਹੀਂ ਬਚਿਆ।’ ਉਨ੍ਹਾਂ ਅੱਗੇ ਲਿਖਿਆ, ‘ਕੰਪਨੀ ਤੋਂ ਕੱਢੇ ਜਾਣ ਵਾਲੇ ਮੁਲਾਜ਼ਮਾਂ ਨੂੰ ਤਿੰਨ ਮਹੀਨੇ ਦੀ ਤਨਖਾਹ ਮੁਆਵਜ਼ੇ ਵਜੋਂ ਦੇਣ ਦੀ ਪੇਸ਼ ਕੀਤੀ ਸੀ ਜੋ ਕਾਨੂੰਨੀ ਤੌਰ ’ਤੇ ਜ਼ਰੂਰੀ ਹੱਦ ਤੋਂ 50 ਫੀਸਦ ਵੱਧ ਹੈ।’ ਜ਼ਿਕਰਯੋਗ ਹੈ ਕਿ ਮਸਕ ਨੇ 44 ਅਰਬ ਡਾਲਰ ’ਚ ਟਵਿੱਟਰ ਖਰੀਦਣ ਤੋਂ ਬਾਅਦ ਵੱਡੇ ਪੱਧਰ ’ਤੇ ਮੁਲਾਜ਼ਮਾਂ ਦੀ ਛਾਂਟੀ ਸ਼ੁਰੂ ਕੀਤੀ ਹੈ। ਇਸੇ ਵਿਚਾਲੇ ਮਸਕ ਨੇ ਕੰਪਨੀ ਦੀ ਆਮਦਨ ’ਚ ਕਮੀ ਲਈ ‘ਐਕਟੀਵਿਸਟ ਗਰੁੱਪ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਸਕ ਨੇ ਕਿਹਾ, ‘ਐਕਟੀਵਿਸਟ ਗਰੁੱਪ ਨੇ ਇਸ਼ਤਿਹਾਰ ਦੇਣ ਵਾਲਿਆਂ ’ਤੇ ਜ਼ਿਆਦਾ ਦਬਾਅ ਬਣਾਇਆ ਜਿਸ ਕਾਰਨ ਟਵਿੱਟਰ ਦੀ ਆਮਦਨ ’ਚ ਭਾਰੀ ਕਮੀ ਹੋਈ। ਇੱਥੋਂ ਤੱਕ ਕਿ ਸਮੱਗਰੀ ਦੀ ਨਿਗਰਾਨੀ ਨਾਲ ਵੀ ਕੁਝ ਨਹੀਂ ਬਦਲਿਆ। ਅਸੀਂ ਐਕਟੀਵਿਸਟ ਗਰੁੱਪ ਨੂੰ ਖੁਸ਼ ਕਰਨ ਲਈ ਸਭ ਕੁਝ ਕੀਤਾ। ਉਹ ਅਮਰੀਕਾ ’ਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।’ -ਪੀਟੀਆਈ



News Source link

- Advertisement -

More articles

- Advertisement -

Latest article