39 C
Patiāla
Wednesday, May 15, 2024

ਟੀ-20 ਵਿਸ਼ਵ ਕੱਪ: ਭਾਰਤ ਨੇ ਜ਼ਿੰਬਾਬਵੇ ਨੂੰ 71 ਦੌੜਾਂ ਨਾਲ ਹਰਾਇਆ, ਸੈਮੀਫਾਈਨਲ ’ਚ ਇੰਗਲੈਂਡ ਨਾਲ ਟੱਕਰ 10 ਨੂੰ

Must read


ਮੈਲਬਰਨ, 6 ਨਵੰਬਰ

ਭਾਰਤ ਨੇ ਅੱਜ ਇਥੇ ਜ਼ਿੰਬਾਬਵੇ ਨੂੰ ਟੀ-20 ਵਿਸ਼ਵ ਕੱਪ ਦੇ ਆਪਣੇ ਆਖ਼ਰੀ ਸੁਪਰ 12 ਮੈਚ ਵਿੱਚ 71 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਪੰਜ ਵਿਕਟਾਂ ’ਤੇ 186 ਦੌੜਾਂ ਬਣਾਈਆਂ। ਭਾਰਤ ਲਈ ਸੂਰਿਆਕੁਮਾਰ ਯਾਦਵ ਨੇ ਅਜੇਤੂ 61 ਦੌੜਾਂ ਬਣਾਈਆਂ, ਜਦਕਿ ਲੋਕੇਸ਼ ਰਾਹੁਲ ਨੇ 51 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਸੀਨ ਵਿਲੀਅਮਸ ਨੇ ਦੋ ਵਿਕਟਾਂ ਲਈਆਂ। ਇਸ ਦੇ ਜੁਆਬ ਵਿੱਚ ਜ਼ਿੰਬਾਬਵੇ ਦੀ ਪੂਰੀ ਟੀਮ 17.2 ਓਵਰਾਂ ਵਿੱਚ 115 ਦੌੜਾਂ ’ਤੇ ਆਊਟ ਹੋ ਗਈ। ਭਾਰਤ ਦੀ ਸੈਮੀਫਾਈਨ ਵਿੱਚ 10 ਨਵੰਬਰ ਨੂੰ ਟੱਕਰ ਇੰਗਲੈਂਡ ਨਾਲ ਹੋਵੇਗੀ।





News Source link

- Advertisement -

More articles

- Advertisement -

Latest article