31.5 C
Patiāla
Wednesday, May 15, 2024

ਪੁਣਛ ਤੋਂ ਅਗਵਾ ਦੋ ਭੈਣਾਂ ਪੰਜਾਬ ’ਚੋਂ ਬਰਾਮਦ, ਚਾਰ ਗ੍ਰਿਫ਼ਤਾਰ

Must read


ਜੰਮੂ, 5 ਨਵੰਬਰ

ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਤੋਂ ਅਗਵਾ ਦੋ ਭੈਣਾਂ ਨੂੰ ਪੰਜਾਬ ਤੋਂ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਨੂੰ ਅਗਵਾ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਅੱਜ ਦੱਸਿਆ ਕਿ ਇਨ੍ਹਾਂ ਲੜਕੀਆਂ ਦੀ ਮਾਂ ਦੀ ਸ਼ਿਕਾਇਤ ਮਗਰੋਂ ਪੁਣਛ ਦੇ ਐੱਸਐੱਸਪੀ ਰੋਹਿਤ ਬਸਕੋਤਰਾ ਨੇ 26 ਅਕਤੂਬਰ ਨੂੰ ਵਿਸ਼ੇਸ਼ ਜਾਂਚ ਕਮੇਟੀ ਬਣਾਈ ਸੀ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਟੀਮ ਨੇ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ ਅਤੇ ਆਖਿਰਕਾਰ ਦੋਵਾਂ ਭੈਣਾਂ ਨੂੰ ਆਨੰਦਪੁਰ ਸਾਹਿਬ ਤੋਂ ਬਰਾਮਦ ਕੀਤਾ ਗਿਆ। ਇਸ ਸਬੰਧੀ ਸੁੰਦਰਬਨੀ ਦੇ ਅਨਿਲ ਕੁਮਾਰ ਤੇ ਜੰਮੂ ਦੇ ਮੁਨੀਸ਼ ਕੁਮਾਰ ਅਤੇ ਪੰਜਾਬ ਦੇ ਲਵਜੀਤ ਸਿੰਘ ਤੇ ਰਾਮ ਕ੍ਰਿਸ਼ਨ ਨੂੰ ਗ੍ਰਿਫ਼ਤਾਰ ਕੀਤਾ ਗਿਆ। -ਪੀਟੀਆਈ





News Source link

- Advertisement -

More articles

- Advertisement -

Latest article