31.2 C
Patiāla
Tuesday, May 14, 2024

ਪੰਜ ਕਰੋੜ ਲੋਕਾਂ ਨੇ ‘ਕੂ’ ਐਪ ਕੀਤਾ ਡਾਊਨਲੋਡ

Must read


ਨਵੀਂ ਦਿੱਲੀ, 2 ਨਵੰਬਰ

ਦੇਸ਼ ਵਿੱਚ ਬਣੇ ਮਾਈਕਰੋ-ਬਲੌਗਿੰਗ ਪਲੈਟਫਾਰਮ ਕੂ ਨੇ ਅੱਜ ਕਿਹਾ ਕਿ ਜਨਵਰੀ ਤੋਂ ਹੁਣ ਤੱਕ ਇਸ ਐਪ ਨੂੰ ਪੰਜ ਕਰੋੜ ਲੋਕਾਂ ਵੱਲੋਂ ਡਾਊਨਲੋਡ ਕੀਤਾ ਗਿਆ ਹੈ। ਕੂ  ਪੰਜਾਬੀ, ਹਿੰਦੀ, ਮਰਾਠੀ, ਗੁਜਰਾਤੀ, ਕੰਨੜ, ਤਾਮਿਲ, ਤੇਲਗੂ, ਅਸਾਮੀ, ਬੰਗਾਲੀ ਅਤੇ ਅੰਗਰੇਜ਼ੀ ਸਮੇਤ ਦਸ ਭਾਸ਼ਾਵਾਂ ਵਿੱਚ ਉਪਲੱਬਧ ਹੈ। ਇਸ ਪਲੈਟਫਾਰਮ ਮੁਤਾਬਕ ਇਸ ’ਤੇ 7500 ਤੋਂ ਵੱਧ ਹਾਈ-ਪ੍ਰੋਫਾਈਲ ਲੋਕ, ਲੱਖਾਂ ਵਿਦਿਆਰਥੀ, ਅਧਿਆਪਕ, ਉੱਦਮੀ, ਲੇਖਕ, ਕਲਾਕਾਰ, ਅਦਾਕਾਰ ਆਦਿ ਆਪੋ-ਆਪਣੀ ਮੌਲਿਕ ਭਾਸ਼ਾ ਵਿੱਚ ਸਰਗਰਮੀ ਨਾਲ ਪੋਸਟ ਕਰ ਰਹੇ ਹਨ। ਐਪ ਦੇ ਸੀਈਓ ਤੇ ਮੋਢੀ ਅਪਰਮੇਯਾ ਰਾਧਾਕ੍ਰਿਸ਼ਨਾ ਨੇ ਕਿਹਾ, ‘‘ਸਾਡਾ ਤੇਜ਼ੀ ਨਾਲ ਵਿਕਾਸ ਤੇ ਇਸ ਐਪ ਨੂੰ ਅਪਣਾਉਣਾ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਾਂ।’’ -ਆਈਏਐੱਨਐੱਸ



News Source link

- Advertisement -

More articles

- Advertisement -

Latest article