45.8 C
Patiāla
Saturday, May 18, 2024

ਜੀਐੱਸਟੀ: ਅਕਤੂਬਰ ’ਚ 1.52 ਲੱਖ ਕਰੋੜ ਰੁਪਏ ਦਾ ਮਾਲੀਆ ਇਕੱਤਰ

Must read


ਨਵੀਂ ਦਿੱਲੀ, 1 ਨਵੰਬਰ

ਸਰਕਾਰ ਨੇ ਅਕਤੂਬਰ ਮਹੀਨੇ ਜੀਐੱਸਟੀ ਮਾਲੀੲੇ ਤੋਂ 1.52 ਲੱਖ ਕਰੋੜ ਰੁਪੲੇ ਇਕੱਤਰ ਕੀਤੇ ਹਨ, ਜੋ ਤਿਉਹਾਰੀ ਸੀਜ਼ਨ ਵਿੱਚ ਆਰਥਿਕ ਸਰਗਰਮੀਆਂ ਦੇ ਜ਼ੋਰ ਫੜ ਲੈਣ ਵੱਲ ਇਸ਼ਾਰਾ ਕਰਦਾ ਹੈ। ਪਿਛਲੇ ਸਾਲ ਇਸੇ ਮਹੀਨੇ ਵਿੱਚ 1.30 ਲੱਖ ਕਰੋੜ ਰੁਪਏ ਇਕੱਤਰ ਹੋਏ ਸਨ, ਲਿਹਾਜ਼ਾ ਐਤਕੀਂ ਜੀਐੱਸਟੀ ਮਾਲੀਏ ਵਿੱੱਚ 16.6 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ। ਅਪਰੈਲ ਵਿੱਚ ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਤੋਂ ਹੋਣ ਵਾਲੀ ਉਗਰਾਹੀ 1.68 ਲੱਖ ਕਰੋੜ ਰੁਪਏ ਨਾਲ ਰਿਕਾਰਡ ਸਿਖਰਲੇ ਪੱਧਰ ’ਤੇ ਸੀ। ਸਤੰਬਰ ਵਿੱਚ ਇਹ ਅੰਕੜਾ 1.48 ਲੱਖ ਕਰੋੜ ਰੁਪਏ ਸੀ।ਅਧਿਕਾਰਤ ਬਿਆਨ ਮੁਤਾਬਕ, ‘‘ਅਕਤੂਬਰ 2022 ਮਹੀਨੇ ਜੀਐੱਸਟੀ ਤੋਂ ਹੋਣ ਵਾਲੀ ਕੁੱਲ ਕਮਾਈ 1,51,718 ਕਰੋੜ ਰੁਪਏ ਸੀ, ਜਿਸ ਵਿਚੋਂ ਕੇਂਦਰੀ ਜੀਐੱਸਟੀ 26,039 ਕਰੋੜ, ਸਟੇਟ ਜੀਐੱਸਟੀ 33,396 ਕਰੋੜ, ਇੰਟੇਗਰੈਟਿਡ ਜੀਐੱਸਟੀ 81,778 ਕਰੋੜ ਰੁਪਏ (ਇਸ ਵਿੱਚ ਵਸਤਾਂ ਦੀ ਦਰਾਮਦ ਤੋਂ ਹੋਣ ਵਾਲੀ ਕਮਾਈ 37,297 ਕਰੋੜ ਰੁਪਏ ਵੀ ਸ਼ਾਮਲ ਹੈ) ਅਤੇ ਸੈੱਸ 10,505 ਕਰੋੜ (ਵਸਤਾਂ ਦੀ ਦਰਾਮਦ ਤੋਂ ਇਕੱਤਰ 825 ਕਰੋੜ ਰੁਪੲੇ ਸਣੇ) ਸ਼ਾਮਲ ਹਨ। ਅੱਜ ਦੀ ਤਰੀਕ ’ਚ ਇਹ ਦੂਜਾ ਸਭ ਤੋਂ ਵੱਡਾ ਅੰਕੜਾ ਹੈ।’’ ਅਕਤੂਬਰ ਮਹੀਨੇ ਨਿਯਮਤ ਤੇ ਐਡਹਾਕ ਨਿਪਟਾਰਿਆਂ ਮਗਰੋਂ ਕੇਂਦਰ ਤੇ ਰਾਜਾਂ ਦਾ ਕੁੱਲ ਮਾਲੀਆ ਸੀਜੀਐੱਸਟੀ ਲਈ 74,665 ਕਰੋੜ ਤੇ ਐੱਸਜੀਐੱਸਟੀ ਲਈ 77,279 ਕਰੋੜ ਰੁਪਏ ਹੈ। -ਪੀਟੀਆਈ



News Source link

- Advertisement -

More articles

- Advertisement -

Latest article