33.1 C
Patiāla
Tuesday, May 14, 2024

ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਨਵੀਂ ਪਹਿਲ

Must read


ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 30 ਅਕਤੂਬਰ

ਐਮ-1 ਐਕਸਚੇਂਜ ਵੱਲੋਂ ਟੀਆਰਈਡੀਐਸ ਨਾਮਕ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਦਾ ਮਕਸਦ ਸੂਬੇ ਦੇ ਸੂਖਮ, ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ (ਐਮਐਸਐਮਈ) ਨੂੰ ਆਨਲਾਈਨ ਪਲੈਟਫਾਰਮ ਰਾਹੀਂ 24 ਤੋਂ 72 ਘੰਟਿਆਂ ਦੇ ਵਿੱਚ-ਵਿੱਚ ਉਨ੍ਹਾਂ ਦੇ ਭਵਿੱਖ ਦੀ ਪ੍ਰਾਪਤੀਯੋਗ ਰਕਮ ਪ੍ਰਦਾਨ ਕਰਵਾਈ ਜਾਵੇਗੀ। ਇਸ ਸਬੰਧੀ ਅੱਜ ਇੱਥੇ ਐਮ-1 ਐਕਸਚੇਂਜ ਦੇ ਅਧਿਕਾਰੀ ਵਿਸ਼ਾਲ ਵਰਮਾ ਨੇ ਦੱਸਿਆ ਕਿ ਇਹ ਸੇਵਾ ਭਾਰਤ ਵਿੱਚ ਐਮਐਸਐਮਈ ਲਈ 250 ਯੂਐਸ ਮਿਲੀਅਨ ਡਾਲਰ ਤੋਂ ਵੱਧ ਦੇ ਕ੍ਰੈਡਿਟ ਗੈਪ ਦਾ ਪ੍ਰਭਾਵਸ਼ਾਲੀ ਹੱਲ ਹੈ। ਉਨ੍ਹਾਂ ਦੱਸਿਆ ਕਿ ਟੀਆਰਈਡੀਐਸ ਭਾਰਤੀ ਰਿਜ਼ਰਵ ਬੈਂਕ ਦੀ ਸੇਵਾ ਹੈ ਜੋ ਵੱਡੇ ਕਾਰੋਬਾਰੀਆਂ ਨੂੰ ਉਨ੍ਹਾਂ ਦੇ ਐਮਐਸਐਮਈ ਸਪਲਾਇਰਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਵਿੱਚ ਮਦਦ ਕਰਦਾ ਹੈ। ਇਹ ਐਮਐਸਐਮਈ ਨੂੰ ਦੇਰੀ ਨਾਲ ਭੁਗਤਾਨ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਬਣਾਈ ਗਈ ਹੈ। ਸ੍ਰੀ ਵਰਮਾ ਨੇ ਦੱਸਿਆ ਕਿ ਐਮਐਸਐਮਈ ਐਮ-1 ਐਕਸਚੇਂਜ ਦੇ ਟੀਆਰਈਡੀਐਸ ਪਲੇਟਫਾਰਮ ’ਤੇ ਬਿੱਲ ਅਪਲੋਡ ਕਰਦੇ ਹਨ ਅਤੇ ਕਾਰਪੋਰੇਟ ਉਨ੍ਹਾਂ ਨੂੰ ਸਵੀਕਾਰ ਕਰਦੇ ਹਨ। ਕਈ ਵਿੱਤੀ ਸੰਸਥਾਵਾਂ ਸਵੀਕਾਰ ਬਿੱਲਾਂ ’ਤੇ ਬੋਲੀ ਲਗਾਉਂਦੀਆਂ ਹਨ। ਨਿਲਾਮੀ ਵਿਧੀ ਦੀ ਵਰਤੋਂ ਕਰ ਕੇ ਮਾਰਕੀਟ ਵੱਲੋਂ ਨਿਰਧਾਰਤ ਵਿਆਜ ਦਰਾਂ ’ਤੇ ਅਦਾ ਕੀਤੇ ਜਾਂਦੇ ਹਨ।



News Source link

- Advertisement -

More articles

- Advertisement -

Latest article